3 ਟਰਾਂਸਫਰਮਰਾਂ ਦਾ ਸਾਮਾਨ ਕੀਤਾ ਚੋਰੀ
ਪਿੰਡ ਸੰਗਤਪੁਰਾ ਵਿਖੇ ਚੋਰਾਂ ਨੇ ਤਿੰਨ ਟਰਾਂਸਫਰਮਰਾਂ ਦਾ ਸਮਾਨ ਕੀਤਾ ਚੋਰੀ
Publish Date: Thu, 09 Apr 2026 07:00 PM (IST)
Updated Date: Fri, 10 Apr 2026 04:14 AM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨੇੜਲੇ ਪਿੰਡ ਸੰਗਤਪੁਰਾ ਭੌਂਕੀ ਵਿਖੇ ਬੀਤੀ ਰਾਤ ਚੋਰਾਂ ਨੇ ਇੱਕੋ ਰਾਤ ਵਿੱਚ ਮੋਟਰਾਂ ਦੇ ਤਿੰਨ ਟਰਾਂਸਫਾਰਮਰਾਂ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ। ਕਿਸਾਨ ਦਰਸ਼ਨ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਖੇਤ ਵਿੱਚ ਪਸ਼ੂ ਰੱਖੇ ਹੋਏ ਹਨ। ਸਵੇਰੇ ਸਮੇਂ ਖੇਤ ਆਇਆ ਤਾਂ ਤਿੰਨੋ ਟਰਾਂਸਫਾਰਮਰ ਦਾ ਸਮਾਨ ਕੱਢ ਕੇ ਚੋਰਾਂ ਵੱਲੋਂ ਖਿਲਾਰੇ ਪਏ ਹੋਏ ਸਨ। ਉਨਾਂ ਦੱਸਿਆ ਕਿ ਜਿੱਥੇ ਬਿਜਲੀ ਬੋਰਡ ਮਹਿਕਮੇ ਦਾ ਵੱਡਾ ਨੁਕਸਾਨ ਹੋ ਰਿਹਾ ਉਥੇ ਹੀ ਕਿਸਾਨ ਦੀ ਫਸਲ ਜਿਵੇਂ ਪਸ਼ੂਆਂ ਲਈ ਬਰਸੀਮ ਅਤੇ ਕਿਸਾਨਾਂ ਵੱਲੋਂ ਬੀਜੀ ਗਈ ਮੱਕੀ ਪਾਣੀ ਨਾ ਮਿਲਣ ਕਾਰਨ ਸੁੱਕ ਰਹੀ ਹੈ। ਉਨ੍ਹਾਂ ਕਿਹਾ ਹਲਾਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਨਕੇਲ ਪਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਥੋੜ੍ਹਾ-ਬਹੁਤ ਸੁੱਖ ਦਾ ਸਾਹ ਮਿਲ ਸਕੇ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਮੋਟਰਾਂ ਦੀਆਂ ਕੇਬਲਾਂ, ਮੋਟਰਾਂ ਨਹੀਂ ਲੱਗੇ ਹੋਏ ਟਰਾਂਸਫਾਰਮਰ ਆਮ ਤੌਰ ’ਤੇ ਚੋਰੀ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ ਖੇਤਾਂ ਨੂੰ ਪਾਣੀ ਲਾਉਣ ਵਾਲੇ ਨੱਕਿਆਂ ’ਤੇ ਲਾਏ ਹੋਏ ਪਲਾਸਟਿਕ ਦੇ ਪਏ ਵੀ ਨਹੀਂ ਛੱਡੇ ਜਾਂਦੇ।