ਦੋ ਕਰੋੜ ਦੀ ਲਾਗਤ ਨਾਲ ਬਣਨਗੀਆਂ 6 ਸੜਕਾਂ
ਦੋ ਕਰੋੜ ਦੀ ਲਾਗਤ ਨਾਲ ਬਨਣਗੀਆਂ 6 ਸੜਕਾਂ
Publish Date: Thu, 09 Apr 2026 06:05 PM (IST)
Updated Date: Fri, 10 Apr 2026 04:12 AM (IST)

ਵਿਧਾਇਕ ਦੇਵ ਮਾਨ ਨੇ ਸੜਕਾਂ ਦੇ ਨਿਰਮਾਣ ਕਾਰਜ ਕਰਵਾਏ ਸ਼ੁਰੂ ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਹਲਕੇ ਵਿੱਚ 6 ਨਵੀਆਂ ਸੜਕਾਂ ਜੋ ਕਿ 2 ਕਰੋੜ, 29 ਲੱਖ, 36 ਹਜ਼ਾਰ ਨਾਲ ਬਣਕੇ ਤਿਆਰ ਹੋਣ ਵਾਲੀਆਂ ਹਨ, ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਮੋਹਲਗਵਾਰਾ ਪਿੰਡ ਕਾਲਸਨਾ ਤੋ ਪਿੰਡ ਫ਼ਤਿਹਪੁਰ ਤੱਕ ਸੜਕ ਦੀ ਲੰਬਾਈ 5.6 ਕਿਲੋ ਮੀਟਰ, ਲਾਗਤ 96 ਲੱਖ 87 ਹਜ਼ਾਰ ਨਾਲ ਬਣਕੇ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਨਾਭਾ ਗੌਬਿੰਦਗੜ ਰੋਡ ਭਾਦਸੋਂ ਬੱਸ ਸਟੈਂਡ ਤੋ ਪਿੰਡ ਸੁਧੇਵਾਲ ਲਗਭਗ 2 ਕਿਲੋਮੀਟਰ ਦੀ ਸੜਕ 45 ਲੱਖ 24 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਪਿੰਡ ਅਕਾਲਗੜ੍ਹ ਤੋ ਪਿੰਡ ਫਰੀਦਪੁਰ ਸੜਕ ਦੀ ਲੰਬਾਈ 2 ਕਿਲੋਮੀਟਰ ਲਾਗਤ 21 ਲੱਖ 32 ਹਜ਼ਾਰ ਨਾਲ ਬਣਕੇ ਤਿਆਰ ਹੋਵੇਗੀ। ਦੇਵ ਮਾਨ ਨੇ ਕਿਹਾ ਕਿ ਨਾਭਾ ਗੌਬਿੰਦਗੜ ਰੋਡ ਤੋ ਪਿੰਡ ਬੜੈਚਾ ਲੰਬਾਈ 69 ਮੀਟਰ ਲਾਗਤ 15 ਲੱਖ 51 ਹਜ਼ਾਰ ਨਾਲ ਬਣਨ ਕੇ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਪਿੰਡ ਖਨੌੜਾ ਤੋ ਪਿੰਡ ਪੂਣੀਵਾਲ ਤੱਕ ਸੜਕ ਦੀ ਲੰਬਾਈ 1.20 ਕਿਲੋਮੀਟਰ ਕੁੱਲ ਲਾਗਤ 22 ਲੱਖ 24 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਖਨੌੜਾ ਤੋ ਪਿੰਡ ਬੜੈਚਾ ਸੜਕ ਦੀ ਲੰਬਾਈ 1.49 ਕਿਲੋਮੀਟਰ ਲਾਗਤ 28 ਲੱਖ 18 ਹਜ਼ਾਰ ਨਾਲ ਬਣਕੇ ਤਿਆਰ ਹੋਵੇਗੀ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਪਹਿਲੀ ਵਾਰੀ ਪਾਲਿਸੀ ਬਣਾਈ ਹੈ, ਜਿਸ ਵਿੱਚ ਨਵੀਆਂ ਬਣ ਰਹੀਆਂ ਸੜਕਾਂ ਦੀ ਕੁੱਲ ਲਾਗਤ ਵਿੱਚ 5 ਸਾਲ ਸੜਕ ਦੀ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਦੀ ਹੋਵੇਗੀ। ਇਸ ਮੌਕੇ ਦੀਪਾ ਰਾਮਗੜ੍ਹ, ਸੈਕੀ ਸਿੰਗਲਾ, ਗੁਰਵਿੰਦਰ ਸਿੰਘ, ਲੱਕੀ, ਕਮਲ ਸਿੰਘ ਸਤਰਾਮ ਸਿੰਘ, ਸਿਵ ਲਾਲ ਜਗਤਾਰ, ਸਿੰਘ, ਰਾਜ ਕੁਮਾਰ, ਤਰਨਵੀਰ ਸਿੰਘ ਖਨੌੜਾ, ਬਿੱਕਰ ਸਿੰਘ, ਕਾਲਾ ਅਕਾਲੀ, ਸਦੀਕ ਖਾਂ, ਡਾ. ਗਿਆਨ ਸਿੰਘ, ਸਰਪੰਚ ਨਰਿੰਦਰ ਸਿੰਘ, ਪੰਚ ਅਬਦੁਲ ਮਲਿਕ, ਸਤਪਾਲ ਸਿੰਘ, ਸੁਖਦੇਵ ਸਿੰਘ, ਕੁਲਦੀਪ ਕੌਰ, ਗਿੰਦਰ ਸਿੰਘ, ਨਾਜਰ ਖਾਂ, ਸਰਪੰਚ ਮਨਜੀਤ ਸਿੰਘ, ਪੰਚ ਜਗਦੇਵ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਸੁਖਦੀਪ ਸਿੰਘ, ਚਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।