ਖੁਦਕੁਸ਼ੀ ਮਾਮਲੇ ’ਚ ਦੁਕਾਨ ਮਾਲਕ ਸਮੇਤ 2 ਨਾਮਜ਼ਦ
ਖੁਦਕੁਸ਼ੀ ਮਾਮਲੇ ’ਚ ਦੁਕਾਨ ਮਾਲਕ ਸਮੇਤ ਦੋ ਨਾਮਜਦ
Publish Date: Thu, 09 Apr 2026 05:49 PM (IST)
Updated Date: Fri, 10 Apr 2026 04:11 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਡੋਗਰਾ ਮੁਹੱਲਾ ਵਾਸੀ ਵਿਪਨ ਕੁਮਾਰ ਨੇ ਦੱਸਿਆ ਕਿ ਉਨਾਂ ਦੀ ਰੇਡੀਮੈਂਟ ਕੱਪੜੇ ਦੀ ਦੁਕਾਨ ਹੈ, ਜੋ ਹਰੀਸ਼ ਮਿਗਵਾਨੀ ਤੋਂ ਕਿਰਾਏ ’ਤੇ ਲਈ ਹੋਈ ਹੈ। ਵਿਪਨ ਅਨੁਸਾਰ ਦੋ ਅਪ੍ਰੈਲ ਨੂੰ ਸਵੇਰੇ ਕਰੀਬ 11 ਵਜੇ ਉਸਦਾ ਲੜਕਾ ਅਛਰੂ ਗੁਪਤਾ ਉਮਰ 34 ਸਾਲ ਰੋਜ਼ਾਨਾ ਦੀ ਤਰ੍ਹਾ ਦੁਕਾਨ ’ਤੇ ਬੈਠਾ ਸੀ। ਦੋਸ਼ ਹੈ ਕਿ ਇਸੇ ਦੌਰਾਨ ਦੁਕਾਨ ਮਾਲਕ ਆਇਆ ਤੇ ਅਛਰੂ ਨੂੰ ਧੱਕੇ ਨਾਲ ਅਦਾਲਤ ’ਚ ਲੈ ਗਿਆ ਤੇ ਜਬਰਦਸਤੀ ਲੜਕੇ ਤੋਂ ਖਾਲੀ ਅਸ਼ਟਾਮ ’ਤੇ ਦਸਤਖਤ ਕਰਵਾ ਲਏ। ਇਸਤੋਂ ਬਾਅਦ ਅਛਰੂ ਰੋਂਦਾ ਹੋਇਆ ਦੁਕਾਨ ’ਤੇ ਆਇਆ ਅਤੇ ਸਾਰੀ ਘਟਨਾ ਬਾਰੇ ਦੱਸਿਆ, ਫਿਰ ਕੁਝ ਸਮੇਂ ਬਾਅਦ ਲੜਕੇ ਨੇ ਮੋਬਾਈਲ ’ਤੇ ਸਟੇਟਸ ਲਾਇਆ ਕਿ ਉਸ ਨੂੰ ਸਟੋਰ 99 ਵਾਲਾ ਸੁਸ਼ੀਲ ਕੁਮਾਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕਰਦਾ ਹੈ ਅਤੇ ਉਸ ਦੀ ਮੌਤ ਦਾ ਕਾਰਨ ਉਕਤ ਦੋਵੇਂ ਵਿਅਕਤੀ ਹਨ। ਵਿਪਨ ਅਨੁਸਾਰ ਉਸ ਦੇ ਲੜਕੇ ਨੇ ਉਕਤ ਵਿਅਕਤੀਆਂ ਤੋਂ ਤੰਗ ਆ ਕੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ, ਜਿਸ ਦੀ ਲਾਸ਼ ਭਾਖੜਾ ਨਹਿਰ ਨੇੜੇ ਸਮਾਣਾ ਤੋਂ ਮਿਲੀ। ਥਾਣਾ ਲਾਹੋਰੀ ਗੇਟ ਪੁਲਿਸ ਨੇ ਵਿਪਨ ਦੀ ਸ਼ਿਕਾਇਤ ’ਤੇ ਦੁਕਾਨ ਮਾਲਕ ਹਰੀਸ਼ ਮਿਗਲਾਨੀ ਤੇ ਸੁਸ਼ੀਲ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਹੈ।