ਗੁਰਦੁਆਰਾ ਬਾਉਲੀ ਸਾਹਿਬ ਘਡ਼ਾਮ ਵਿਖੇ ਰੈਣ ਸਬਾਈ ਕੀਰਤਨ 12 ਨੂੰ
ਗੁਰਦੁਆਰਾ ਬਾਉਲੀ ਸਾਹਿਬ ਘਡ਼ਾਮ ਵਿਖੇ ਰੈਣ ਸਬਾਈ ਕੀਰਤਨ 12 ਅਪ੍ਰੈਲ ਨੂੰ
Publish Date: Thu, 09 Apr 2026 05:32 PM (IST)
Updated Date: Fri, 10 Apr 2026 04:09 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ ਇਤਿਹਾਸਿਕ ਗੁਰਦੁਆਰਾ ਬਾਉਲੀ ਸਾਹਿਬ ਘਡ਼ਾਮ ਵਿਖੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ ਹੇਠ ਵਿਸਾਖੀ ਮੇਲਾ ਬਡ਼ੀ ਸ਼ਰਧਾ ਅਤੇ ਭਾਵਨਾ ਨਾਲ਼ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਸੁਖਦੇਵ ਸਿੰਘ ਇੰਚਾਰਜ ਗੁਰਦੁਆਰਾ ਬਾਉਲੀ ਸਾਹਿਬ, ਬਾਬਾ ਰਤਨ ਸਿੰਘ, ਬਾਬਾ ਦਵਿੰਦਰ ਸਿੰਘ ਨੇ ਦੱਸਿਆ ਕਿ ਵਿਸਾਖੀ ਦੇ ਸਬੰਧ ਵਿੱਚ 12 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਰੈਣ ਸਬਾਈ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੀਰਤਨ ਸਮਾਗਮ ਸ਼ਾਮ 7 ਵਜੇ ਤੋਂ ਸ਼ੁਰੂ ਹੋ ਕੇ 10 ਵਜੇ ਸਮਾਪਤ ਹੋਵੇਗਾ। ਇਸ ਮੌਕੇ ਜੋਗਾ ਸਿੰਘ ਜੋਗੀ ਕਵੀਸ਼ਰੀ ਜਥਾ ਅਤੇ ਪ੍ਰਭਜੋਤ ਸਿੰਘ ਹੁਸਿਆਰਪੁਰ ਵਾਲੇ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਨਾਲ ਜੋਡ਼ਨਗੇ। ਉਨ੍ਹਾਂ ਦੱਸਿਆ ਕਿ 13 ਅਪ੍ਰੈਲ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ, 14 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਵੇਗਾ, ਜੋ ਕਿ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਇਤਿਹਾਸਿਕ ਪਿੰਡ ਘਡ਼ਾਮ ਵਿਖੇ ਪੀਰ ਭੀਖਮ ਸ਼ਾਹ ਦੀ ਦਰਗਾਹ ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਪੰਨ ਹੋਵੇਗਾ। ਉਹਨਾਂ ਦੱਸਿਆ ਕਿ 15 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਹੋਵੇਗਾ। ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਸੇਵਾਦਾਰ ਸੁਖਦੇਵ ਸਿੰਘ, ਬਾਬਾ ਦਵਿੰਦਰ ਸਿੰਘ, ਬਾਬਾ ਰਤਨ ਸਿੰਘ, ਚਰਨਜੀਤ ਸਿੰਘ ਭੈਣੀ, ਹਰਦੇਵ ਸਿੰਘ ਘਡ਼ਾਮ, ਬਾਬਾ ਪਿਆਰਾ ਸਿੰਘ, ਸੁੱਚਾ ਸਿੰਘ ਨੰਦਗਡ਼੍ਹ, ਹਰਜਿੰਦਰ ਸਿੰਘ ਸ਼ੇਰਗਡ਼੍ਹ ਸਾਬਕਾ ਸਰਪੰਚ, ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਰੁਡ਼ਕੀ, ਸੁਖਵਿੰਦਰ ਸਿੰਘ ਤੇ ਪਰਮਜੀਤ ਪਠਾਣਮਾਜਰਾ, ਪ੍ਰਗਟ ਸਿੰਘ ਘਡ਼ਾਮ, ਅਮਰੀਕ ਸਿੰਘ ਨੰਦਗਡ਼੍ਹ, ਜਸਕਰਨ ਸਿੰਘ ਮੈਨੇਜਰ, ਬਾਬਾ ਘੋਗਾ ਸਿੰਘ, ਹੈੱਡ ਗ੍ਰੰਥੀ ਬਾਬਾ ਕਲਿਆਣ ਸਿੰਘ, ਰਾਣਾ ਸਰਪੰਚ ਭੈਣੀ, ਜੀਵਨ ਸਿੰਘ ਸਰਪੰਚ, ਲੱਕੀ ਸਰਪੰਚ ਰੋਹਡ਼, ਅਮਰਜੀਤ ਸਿੰਘ ਫਰਾਂਸਵਾਲਾ, ਰਣਜੀਤ ਸਿੰਘ ਸਰਪੰਚ ਫਰਾਂਸਵਾਲਾ, ਅਨਮੋਲ ਸਿੰਘ ਆਦਿ ਹਾਜ਼ਰ ਸਨ। ਬਾਕਸ-- ਇਹ ਹੈ ਇਤਿਹਾਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਬਾਬਾ ਸੁਖਦੇਵ ਸਿੰਘ, ਬਾਬਾ ਦਵਿੰਦਰ ਸਿੰਘ ਅਤੇ ਬਾਬਾ ਰਤਨ ਸਿੰਘ ਨੇ ਦੱਸਿਆ ਕਿ ਇਹ ਸਲਾਨਾ ਸਮਾਗਮ ਸੰਤ ਬਾਬਾ ਦੀਵਾਨ ਸਿੰਘ ਜੀ, ਸੰਤ ਬਾਬਾ ਖਜ਼ਾਨ ਸਿੰਘ ਜੀ ਛਾਪਡ਼ੀ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੇ ਗਏ ਸਨ। ਗੁਰਦੁਆਰਾ ਬਾਉਲੀ ਸਾਹਿਬ ਮਿਲਾਪਸਰ ਘਡ਼ਾਮ ਪਟਿਆਲਾ ਵਿਖੇ ਜਿੱਥੇ ਪੀਰ ਭੀਖਮ ਸ਼ਾਹ ਜੀ ਨੂੰ ਮਿਲਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਇੱਥੇ ਹੀ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਨਾਨਕੇ ਪਿੰਡ ਮਾਤਾ ਕੋਸ਼ਲਿਆ ਦੇ ਵਿਆਹ ਦੇ ਸਮੇਂ ਬਾਉਲੀ ਹੈ।