‘ਕਲਿੰਗ ਵਿਜਯ’ ਹਿੰਦੀ ਨਾਟਕ ਦਾ ਮੰਚਨ 11 ਨੂੰ
‘ਕਲਿੰਗ ਵਿਜਯ’ ਹਿੰਦੀ ਨਾਟਕ ਦਾ ਮੰਚਨ 11 ਨੂੰ
Publish Date: Thu, 09 Apr 2026 04:58 PM (IST)
Updated Date: Fri, 10 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ ਉੱਤਰ ਖ਼ੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ 11 ਅਪ੍ਰੈਲ, ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਕਾਲੀ ਦਾਸ ਆਡੀਟੋਰੀਅਮ ਵਿਖੇ ਹਿੰਦੀ ਨਾਟਕ ‘ਕਲਿੰਗ ਵਿਜਯ’ ਦਾ ਮੰਚਨ ਪੰਚਮ ਵੇਦ ਕਰਿਏਸ਼ਨਸ ਟਰੱਸਟ ਦੇਹਰਾਦੂਨ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਮੋਹਨ ਰਾਕੇਸ਼ ਵੱਲੋਂ ਲਿਖੇ ਇਸ ਨਾਟਕ ਦਾ ਨਿਰਦੇਸ਼ਨ ਰੰਗਮੰਚ ਦੇ ਪ੍ਰਸਿੱਧ ਨਿਰਦੇਸ਼ਕ ਸ਼੍ਰੀ ਅਨੁਰਾਗ ਵਰਮਾ ਨੇ ਕੀਤਾ ਹੈ। ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਨਿਰਦੇਸ਼ਕ ਐਮ ਫੁਰਕਾਨ ਖਾਨ ਨੇ ਇਸ ਨਾਟਕ ਨੂੰ ਵੇਖਣ ਲਈ ਸਾਰੇ ਰੰਗਮੰਚ ਦੇ ਕਲਾਕਾਰਾਂ, ਰੰਗਮੰਚ ਕਲਾ ਪ੍ਰੇਮੀਆ ਤੇ ਸ਼ਹਿਰ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।