ਵਿਦਵਾਨਾਂ ਨੇ ਜਪ ਦੀ ਮਹਿਮਾ ’ਤੇ ਪਾਇਆ ਚਾਨਣਾ
ਵਿਦਵਾਨਾਂ ਨੇ ਜਪ ਦੀ ਮਹਿਮਾ 'ਤੇ ਪਾਇਆ ਚਾਨਣਾ
Publish Date: Thu, 09 Apr 2026 04:53 PM (IST)
Updated Date: Fri, 10 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ ਸਥਾਨਕ ਆਰੀਆ ਸਮਾਜ ਚੌਕ ਸਥਿਤ ਮੰਦਰ ਵਿਖੇ ਆਯੋਜਿਤ ਛੇ ਰੋਜ਼ਾ ਸਾਲਾਨਾ ਉਤਸਵ ਅਤੇ ਸਾਮਵੇਦ ਪ੍ਰਾਇਣ ਮਹਾਯੱਗ ਦੇ ਤੀਜੇ ਦਿਨ ਵੇਦ ਮੰਤਰਾਂ ਦੀ ਗੂੰਜ ਅਤੇ ਵਿਦਵਾਨਾਂ ਦੇ ਪ੍ਰਵਚਨਾਂ ਨਾਲ ਵਾਤਾਵਰਣ ਪੂਰੀ ਤਰ੍ਹਾਂ ਅਧਿਆਤਮਿਕ ਹੋ ਗਿਆ। ਇਹ ਆਯੋਜਨ ਸਰਪ੍ਰਸਤ ਰਾਜ ਕੁਮਾਰ ਸਿੰਗਲਾ ਦੀ ਗਰਿਮਾਮਈ ਦੇਖ-ਰੇਖ ਹੇਠ ਨਿਰੰਤਰ ਸਫਲਤਾ ਵੱਲ ਵਧ ਰਿਹਾ ਹੈ। ਮੁੱਖ ਬੁਲਾਰੇ ਨੇ ਗਿਆਨ ਦੇ ਸਰੂਪ, ਅਵਸਥਾਵਾਂ ਤੇ ਜਪ ਦੀ ਮਹੱਤਤਾ ਵਿਸ਼ੇ ਤੇ ਸਾਰਗਰਭਿਤ ਪ੍ਰਵਚਨ ਦਿੱਤੇ। ਉਨ੍ਹਾਂ ਨੇ ਜਪ ਨੂੰ ਪਰਿਭਾਸ਼ਿਤ ਕਰਦੇ ਹੋਏ ਕਿਹਾ ਕਿ ਮੰਤਰਾਂ ਦੇ ਉਚਾਰਨ ਦੇ ਨਾਲ-ਨਾਲ ਉਨ੍ਹਾਂ ਦੇ ਅਰਥਾਂ ਦਾ ਚਿੰਤਨ ਕਰਨਾ ਅਤੇ ਈਸ਼ਵਰ ਪ੍ਰਤੀ ਪੂਰਨ ਸਮਰਪਣ ਹੀ ਅਸਲੀ ਜਪ ਹੈ। ਇਸ ਮੌਕੇ ਡਾ. ਵੀਰੇਂਦਰ ਕੌਸ਼ਿਕ ਤੇ ਰਾਧਾ ਕੌਸ਼ਿਕ, ਅਮਿਤ ਤੁਲੀ ਤੇ ਆਸ਼ਾ ਤੁਲੀ, ਜੀ.ਡੀ. ਆਰੀਆ ਤੇ ਕੈਲਾਸ਼ ਆਰੀਆ, ਡਾ. ਅਵਤਾਰ ਸਿੰਘ ਤੇ ਨੀਲਮ ਅਵਤਾਰ ਸਿੰਘ ਨੇ ਯੱਗ ਵਿੱਚ ਪੂਰੀ ਸ਼ਰਧਾ ਨਾਲ ਆਹੁਤੀਆਂ ਪਾਈਆਂ। ਅੱਜ ਦੇ ਪ੍ਰੋਗਰਾਮ ਦਾ ਕੁਸ਼ਲ ਮੰਚ ਸੰਚਾਲਨ ਮੰਤਰੀ ਬਿਜੇਂਦਰ ਸ਼ਾਸਤਰੀ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸੁਨੀਲ ਆਰੀਆ, ਡਾ. ਨਿਸ਼ੂ ਤਾਇਲ, ਗਰਿਮਾ ਅਤੇ ਸਤਿਆਵੀਰ ਸ਼ਾਸਤਰੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਪ੍ਰੋਗਰਾਮ ਦੀ ਸ਼ੋਭਾ ਵਧਾਈ।