ਬੀਕੇਯੂ ਭਾਰਤ ਨੇ ਰਣਜੋਤ ਸਿੰਘ ਨੂੰ ਬਣਾਇਆ ਇਕਾਈ ਪ੍ਰਧਾਨ
ਬੀਕੇਯੂ ਭਾਰਤ ਨੇ ਰਣਜੋਤ ਸਿੰਘ ਨੂੰ ਬਣਾਇਆ ਇਕਾਈ ਪ੍ਰਧਾਨ
Publish Date: Thu, 09 Apr 2026 04:52 PM (IST)
Updated Date: Fri, 10 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ ਭਾਰਤ ਕਿਸਾਨ ਮਜ਼ਦੂਰ ਯੂਨੀਅਨ (ਭਾਰਤ) ਦੀ ਮੀਟਿੰਗ ਪਿੰਡ ਕੋਟਲਾ ਵਿਖੇ ਰਣਧੀਰ ਸਿੰਘ ਸਾਬਕਾ ਸਰਪੰਚ ਅਤੇ ਸੁਖਵਿੰਦਰ ਸਿੰਘ ਕੋਟਲਾ ਦੀ ਅਗਵਾਈ ’ਚ ਹੋਈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਲੱਖਾ ਸਿੰਘ ਸੌਟੀ ਜਨਰਲ ਸਕੱਤਰ ਪੰਜਾਬ, ਨੀਤਿੰਨ ਰੇਖੀ ਇੰਚਾਰਜ ਆਈਟੀ ਸੈਲ ਪੰਜਾਬ ਪਹੁੰਚੇ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਪਰਿਵਾਰ ਚ ਵਾਧਾ ਕਰਦੇ ਹੋਏ ਪਿੰਡ ਕੋਟਲੇ ਦੀ ਇਕਾਈ ਦਾ ਗਠਨ ਕੀਤਾ ਗਿਆ ਅਤੇ ਕਿਸਾਨ ਮਜ਼ਦੂਰ ਛੋਟੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਗਰੂਕ ਕਰਿਆ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਸਰਕਾਰਾਂ ਵੱਲੋਂ ਕਿਸਾਨ ਮਜ਼ਦੂਰ ਛੋਟੇ ਵਪਾਰੀ ਨਾਲ ਬੇਰੁਖੀ ਕੀਤੀ ਜਾ ਰਹੀ ਹੈ। ਉਸ ਵਿਰੁੱਧ ਇਕੱਠੇ ਹੋ ਕੇ ਲੜਾਈ ਲੜਨ ਦਾ ਪਰਨ ਕੀਤਾ ਗਿਆ। ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ। ਰਣਜੋਤ ਸਿੰਘ ਇਕਾਈ ਪ੍ਰਧਾਨ, ਭੁਪਿੰਦਰ ਸਿੰਘ ਜਨਰਲ ਸਕੱਤਰ, ਨਵਨੀਤ ਸਿੰਘ ਇਕਾਈ ਖਜ਼ਾਨਚੀ, ਮਲਕੀਤ ਸਿੰਘ ਸੀਨੀਅਰ ਮੀਤ ਪ੍ਰਧਾਨ,ਜਸਬੀਰ ਸਿੰਘ ਇਕਾਈ ਸਕੱਤਰ, ਸਤਨਾਮ ਸਿੰਘ ਇੰਚਾਰਜ ਆਈਟੀ ਸੈੱਲ, ਗੁਰਦੀਪ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਮੈਂਬਰ, ਲਛਮਣ ਸਿੰਘ ਮੈਂਬਰ, ਚੰਦ ਸਿੰਘ ਮੈਂਬਰ ਨਿਯੁਕਤ ਕੀਤੇ ਗਏ।