ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਾਮਝੇੜੀ ਦਾ ਸਾਲਾਨਾ ਸਮਾਗਮ
ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਾਮਝੇੜੀ ਦਾ ਸਲਾਨਾ ਸਮਾਗਮ
Publish Date: Thu, 26 Mar 2026 05:00 PM (IST)
Updated Date: Thu, 26 Mar 2026 05:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਤੜਾਂ : ਪ੍ਰਸਿੱਧ ਸਮਾਜ ਸੇਵੀ ਸਵਰਗੀ ਕਾਮਰੇਡ ਹਰਪਾਲ ਸਿੰਘ ਘੱਗਾ ਵੱਲੋਂ ਵਰਸੋਈ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਰੱਸਟ ਹਾਮਝੇੜੀ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਟਰੱਸਟ ਦੇ ਪ੍ਰਧਾਨ ਮੋਹਣ ਸਿੰਘ ਸਿੱਧੂ ਦੀ ਦੇਖਰੇਖ ਹੇਠ ਕੀਤਾ ਗਿਆ। ਜਿਸ ਦੌਰਾਨ ਵਿਦਿਅਕ ਸੈਸ਼ਨ 2025-26 ਦੌਰਾਨ ਵਿਦਿਅਕ, ਖੇਡਾਂ ਤੇ ਸੱਭਿਆਚਾਰ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਖਾਣਪੀਣ ਦੀਆਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਜਿਨ੍ਹਾਂ ਦਾ ਸਮਾਗ਼ਮ ਵਿੱਚ ਪੁੱਜੇ ਮਹਿਮਾਨਾਂ ਅਤੇ ਮਾਪਿਆਂ ਨੇ ਆਨੰਦ ਮਾਣਦਿਆਂ ਭਰਪੂਰ ਪ੍ਰਸ਼ੰਸਾ ਕੀਤੀ। ਸੱਭਿਆਚਾਰ ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕਰਨ ਉਪਰੰਤ ਵਿਦਿਆਰਥੀਆਂ ਵੱਲੋਂ ਨਾਟਕ, ਗੀਤ, ਕਵਿਤਾਵਾਂ, ਸੋਲੋ ਗੀਤ ਅਤੇ ਕੋਰਿਓਗ੍ਰਾਫੀਆਂ ਦਾ ਸਫਲ ਮੰਚਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਦੀ ਹਾਜ਼ਰ ਦਰਸ਼ਕਾਂ ਤੇ ਮਾਪਿਆਂ ਨੇ ਭਰਪੂਰ ਸ਼ਲਾਘਾ ਕੀਤੀ। ਸਕੂਲ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਮੋਹਨ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਧੰਨਵਾਦ ਕੀਤਾ। ਪ੍ਰਿੰਸੀਪਲ ਗੁਰਤੇਜ ਸਿੰਘ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕਰਦੇ ਆਂ ਪਿਛਲੇ ਸਮੇਂ ਦੌਰਾਨ ਹਾਸਿਲ ਕੀਤੀਆਂ ਗਈਆਂ ਉਪਲੱਬਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਅਗਲੇ ਸਮੇਂ ਲਈ ਮਿੱਥੇ ਗਏ ਟੀਚਿਆਂ ਸੰਬੰਧੀ ਦੱਸਿਆ। ਇਸ ਮੌਕੇ ਟਰੱਸਟ ਦੇ ਜਰਨਲ ਸਕੱਤਰ ਭੁਪਿੰਦਰਜੀਤ ਮੌਲਵੀਵਾਲਾ, ਬਲਰਾਮ ਸਿੰਘ ਧੌਂਸਾ, ਕਾਮਰੇਡ ਮੱਖਣ ਸਿੰਘ, ਕ੍ਰਿਸ਼ਨ ਸ਼ਰਮਾ, ਰਾਜਪਾਲ ਸਿੰਘ ਥਿੰਦ, ਕਰਨੈਲ ਸਿੰਘ ਭੁੱਲਰ ਆਦਿ ਹਾਜ਼ਰ ਸਨ।