ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਘਨੌੜਾ ਪਿੰਡ ਵਿੱਚ 24 ਸਾਲਾ ਨੌਜਵਾਨ ਦੀ ਸ਼ੱਕੀ ਹਲਾਤ ’ਚ ਮੌਤ
Publish Date: Sat, 14 Mar 2026 06:52 PM (IST)
Updated Date: Sun, 15 Mar 2026 04:13 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਭਾਦਸੋਂ ਇਲਾਕੇ ਵਿੱਚ ਆਉਂਦੇ ਪਿੰਡ ਘਨੌੜਾ ਵਿੱਚ ਇੱਕ ਆਰਐਮਪੀ ਡਾਕਟਰ ਦੇ 24 ਸਾਲਾ ਪੁੱਤਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਦਮ ਤੋੜਨ ਵਾਲੇ ਅਰਸ਼ਪ੍ਰੀਤ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਲਈ ਸੀ। ਸ਼ਨੀਵਾਰ ਨੂੰ ਸੰਸਕਾਰ ਦੇ ਸਮੇਂ ਸਵੇਰੇ ਹੀ ਭਾਦਸੋਂ ਪੁਲਿਸ ਮੌਕੇ ’ਤੇ ਪਹੁੰਚ ਗਈ, ਜਿਸਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਇਸ ਦਾ ਪੋਸਟਮਾਰਟਮ ਕਰਵਾਇਆ। ਅਸਲ ਵਿੱਚ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਨੌਜਵਾਨ ਦੇ ਪਰਿਵਾਰ ਵਿੱਚ ਇਹ ਚੌਥੀ ਮੌਤ ਹੈ ਜੋ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ। ਥਾਣਾ ਭਾਦਸੋਂ ਦੇ ਮੁਖੀ ਗੁਰਨਾਮ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।