- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਯੂਨੀਵਰਸਿਟੀ ਵਿਖੇ ਸਲਾਨਾ ਤੀਜੀ ਕਾਨਫਰੰਸ ਅਯੋਜਿਤ

ਪੰਜਾਬੀ ਯੂਨੀਵਰਸਿਟੀ ਵਿਖੇ ਸਲਾਨਾ ਤੀਜੀ ਕਾਨਫਰੰਸ ਕਰਵਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਸੈਨੇਟ ਹਾਲ ਵਿੱਚ ਸਲਾਨਾ ਤੀਜੀ ਕਾਨਫਰੰਸ ਦਾ ਉਦਘਾਟਨੀ ਸਮਾਰੋਹ ਕੀਤਾ ਗਿਆ। ਇਸ ਕਾਨਫਰੰਸ ਦਾ ਥੀਮ, ‘ਰੀਸੇਂਟ ਟਰੈਂਡਜ਼ ਇਨ ਮਕੈਨੀਕਲ ਐਂਡ ਸਸਟੇਨੇਬਲ ਇੰਜੀਨੀਅਰਿੰਗ’ ਹੈ। ਉਦਘਾਟਨੀ ਸਮਾਰੋਹ ਵਿੱਚ ਮੁੱਖ ਵਕਤਾ ਜਸਵੀਰ ਸਿੰਘ, ਸੀਨੀਅਰ ਡਾਇਰੈਕਟਰ ਟੈਨਕੋ ਇੰਡੀਆ ਸਨ ਅਤੇ ਸੁੰਦਰ ਸਿੰਘ, ਇੰਜੀਨੀਅਰਿੰਗ ਹੈਡ ਏਅਰਬੱਸ ਯੂਐਸਏ ਸਨ। ਜਸਬੀਰ ਸਿੰਘ, ਟੇਨੇਕੋ ਵਿੱਚ ਸੀਨੀਅਰ ਡਾਇਰੈਕਟਰ–ਓਪਰੇਸ਼ਨਜ਼ (ਭਾਰਤ) ਹਨ। ਉਹਨਾਂ ਕੋਲ ਆਟੋਮੋਟਿਵ ਮੈਨੂਫੈਕਚਰਿੰਗ ਉਦਯੋਗ ਵਿੱਚ 35 ਸਾਲ ਤੋਂ ਵੱਧ ਦਾ ਵਿਸ਼ਾਲ ਤਜਰਬਾ ਹੈ।
ਇਸ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਜਸਵਿੰਦਰ ਸਿੰਘ ਬਰਾੜ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ। ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ ਵਿਨੋਦ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਮਕੈਨੀਕਲ ਇੰਜੀਨੀਅਰਿੰਗ ਅੱਜ ਦੇ ਸਮੇਂ ਸਾਰੀ ਤਰ੍ਹਾਂ ਦੇ ਉਤਪਾਦਨ ਦੀ ਰੀੜ ਦੀ ਹੱਡੀ ਹੈ। ਉਤਪਾਦਨ ਵਿੱਚ ਵਰਤੇ ਜਾਂਦੇ ਸਰੋਤਾਂ ਦੀ ਵਰਤੋਂ ਵਾਤਾਵਰਨ ਨੂੰ ਮੁੱਖ ਰੱਖ ਕੇ ਇਸ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਸਸਟੇਨੇਬਲ ਇੰਜਨੀਅਰਿੰਗ ਬਾਰੇ ਅਕਾਦਮਿਕ ਮਾਹੌਲ ਵਿੱਚ ਗੱਲਬਾਤ ਕਰਨੀ ਬਹੁਤ ਮਹੱਤਵਪੂਰਨ ਹੈ। ਇਸ ਕਾਨਫਰੰਸ ਦੇ ਕਨਵੀਨਰ ਡਾ. ਰੌਸ਼ਨ ਲਾਲ ਵਿਰਦੀ ਨੇ ਕਾਨਫਰੰਸ ਦੇ ਥੀਮ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਮਕੈਨੀਕਲ ਇੰਜੀਨੀਅਰਜ਼ ਸਿਰਫ਼ ਨਿਰਮਾਣ ਤੱਕ ਹੀ ਸੀਮਤ ਨਹੀਂ ਹਨ ਸਗੋਂ ਉਹ ਆਰਟੀਫਿਸੀਅਲ ਇੰਟੈਲੀਜੈਂਸ, ਸਮਾਰਟ ਮੈਟੀਰੀਅਲ ਅਤੇ ਹੋਰ ਮਨੁੱਖੀ ਜੀਵਨ ਨਾਲ਼ ਸਬੰਧਤ ਮਹੱਤਵਪੂਰਨ ਤਕਨੀਕਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦੱਸਿਆ ਕਿ ਵਿਭਾਗ ਦੀ ਇਸ ਤਰ੍ਹਾਂ ਦੀ ਸਾਲਾਨਾ ਕਾਨਫਰੰਸ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਜੋ ਕਿ ਡਾ. ਬਲਰਾਜ ਸਿੰਘ ਸੈਣੀ ਅਤੇ ਡਾ. ਖੁਸ਼ਦੀਪ ਗੋਇਲ ਵੱਲੋਂ ਕੀਤਾ ਗਿਆ ਸੀ। ਇਸੇ ਲਿਗੇਸੀ ਦੀ ਲਗਾਤਾਰਤਾ ਵਿੱਚ ਇਹ ਤੀਜੀ ਕਾਨਫਰੰਸ ਕੀਤੀ ਗਈ ਹੈ।
ਇਸ ਕਾਨਫਰੰਸ ਦੇ ਆਰਗੇਨਾਈਜਿੰਗ ਸਕੱਤਰ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਕਾਨਫਰੰਸ ਵਿੱਚ ਕੁੱਲ 50 ਤੋਂ ਜ਼ਿਆਦਾ ਖੋਜ਼ ਪੱਤਰ ਆਏ ਅਤੇ ਪੰਜ ਟਰੈਕ ਵਿੱਚ ਇਹਨਾਂ ਦੇ ਪੇਸ਼ਕਸ਼ ਹੋਈ। ਸ਼ਾਮ ਨੂੰ ਵੈਲੀਡੀਕਟਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ. ਬਲਰਾਜ ਸਿੰਘ ਸੈਣੀ ਡੀਨ ਕਾਲਜਾਂ ਸਨ। ਇਸ ਸਮਾਰੋਹ ਵਿੱਚ 50 ਤੋਂ ਵੱਧ ਡੈਲੀਗੇਟ ਅਤੇ ਵੱਖ ਵੱਖ ਵਿਭਾਗਾਂ ਤੋਂ ਪ੍ਰੋਫੈਸਰਜ਼ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਹਾਜ਼ਿਰ ਸਨ। ਮੰਚ ਸੰਚਾਲਨ ਡਾ. ਦਵਿੰਦਰ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਡੀਨ ਇੰਜੀਨੀਅਰਿੰਗ ਡਾ. ਮਨਜੀਤ ਸਿੰਘ ਭਾਂਬਰਾਂ, ਡੀਨ ਕਾਲਜ਼ਜ਼ ਡਾ. ਬਲਰਾਜ ਸਿੰਘ ਸੈਣੀ ਤੋਂ ਇਲਾਵਾ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਨਾਨ ਟੀਚਿੰਗ ਕਰਮਚਾਰੀ ਹਾਜ਼ਿਰ ਸਨ। ਕਾਨਫਰੰਸ ਦੇ ਕੋਆਰਡੀਨੇਟਰਜ਼ ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਡਾ ਬਲਜਿੰਦਰ ਰਾਮ, ਡਾ. ਲਕਸ਼ਮੀ ਸ਼ੰਕਰ ਅਤੇ ਡਾ ਸੁਖਪਾਲ ਸਿੰਘ ਚੱਠਾ ਅਤੇ ਡਾ ਪ੍ਰਦੀਪ ਜਿੰਦਲ ਅਤੇ ਡਾ. ਰਾਕੇਸ਼ ਭਾਟੀਆ ਨੇ ਇਸ ਕਾਨਫਰੰਸ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਖ਼ੂਬ ਮਿਹਨਤ ਕੀਤੀ।