ਸਾਂਝੀਆਂ ਮੰਗਾਂ ਦੀ ਪੂਰਤੀ ਲਈ ਰੈਲੀ ਅੱਜ : ਪ੍ਰਧਾਨ ਧਰਮਪਾਲ
ਸਾਂਝੀਆਂ ਮੰਗਾਂ ਦੀ ਪੂਰਤੀ ਲਈ ਮੋਹਾਲੀ ਵਿਖੇ ਵਿਸ਼ਾਲ ਰੈਲੀ ਅੱਜ : ਪ੍ਰਧਾਨ ਧਰਮਪਾਲ
Publish Date: Sat, 07 Mar 2026 07:50 PM (IST)
Updated Date: Sat, 07 Mar 2026 07:54 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਪ੍ਰਧਾਨ ਧਰਮਪਾਲ ਸਿੰਘ ਲੋਟ ਦੀ ਪ੍ਰਧਾਨਗੀ ਹੇਠ ਨਾਭਾ ਰੋਡ ਸਥਿਤ ਯੂਨੀਅਨ ਦਫ਼ਤਰ ਵਿਖੇ ਹੋਈ। ਪ੍ਰਧਾਨ ਧਰਮਪਾਲ ਨੇ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਮੋਹਾਲੀ ਵਿਖੇ ਐਤਵਾਰ 8 ਮਾਰਚ ਨੂੰ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜਾ ਰਹੀ ਰੈਲੀ ’ਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨਾਲ ਵੱਡੀ ਬੱਸ ਭਰ ਕੇ ਸਵੇਰੇ 9 ਵਜੇ ਯੂਨੀਅਨ ਦਫ਼ਤਰ ਪਟਿਆਲਾ ਤੋਂ ਰਵਾਨਾ ਹੋਵੇਗੀ। ਇਸ ਰੈਲੀ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ, ਮਨਿਸਟ੍ਰੀਅਲ ਸਟਾਫ, ਪੰਜਾਬ ਸਟੇਟ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਦਿ ਜਥੇਬੰਦੀਆਂ ਸਾਂਝੀਆਂ ਮੰਗਾਂ ਦੀ ਪੂਰਤੀ ਲਈ ਆਰ-ਪਾਰ ਦੇ ਸੰਘਰਸ਼ ਵਿੱਚ ਸ਼ਾਮਲ ਹੋਣਗੀਆਂ। ਮੰਗਾਂ ਵਿੱਚ ਡੀਏ ਦੀ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ, ਮਸਟਰੋਲ ਤੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਪੇ ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ ਕਰਨਾ, ਤਰੱਕੀਆਂ ਕਰਨੀਆਂ ਆਦਿ ਮੰਗਾਂ ਮਨਵਾਉਣ ਲਈ ਮੁਲਾਜ਼ਮਾਂ ਨੇ ਕਮਰ ਕਸ ਲਏ ਹਨ। ਇਸ ਮੌਕੇ ਡਿਪਲੋਮਾ ਇੰਜੀਨੀਅਰ ਐਸੋਸੀਏਸਨ ਦੇ ਮੀਤ ਪ੍ਰਧਾਨ ਰਾਜਪਾਲ ਸਿੰਘ ਲਸੋਈ, ਕੁਲਦੀਪ ਸਿੰਘ ਘੱਗਾ, ਦੀਪਕ ਕੁਮਾਰ, ਉਗਰਸੈਨ, ਕੁਲਦੀਪ ਵਰਮਾ, ਸੁਰਿੰਦਰ ਸਿੰਘ, ਹਰੀ ਕਿਸ਼ਨ, ਰਾਧੇ ਕਿਸ਼ਨ, ਗੁਰਚਰਨ ਸਿੰਘ ਧਨੋਆ, ਸੁਖਵੀਰ ਸਿੰਘ ਢੀਂਡਸਾ, ਮਲਕੀਤ ਸਿੰਘ ਆਦਿ ਆਗੂ ਹਾਜ਼ਰ ਸਨ।