ਸਰਕਾਰੀ ਕਾਲਜ ’ਚ 62ਵਾਂ ਖੇਡ ਸਮਾਗਮ ਕਰਵਾਇਆ
ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ 62ਵਾਂ ਸਲਾਨਾ ਖੇਡ ਸਮਾਰੋਹ
Publish Date: Sat, 07 Mar 2026 07:36 PM (IST)
Updated Date: Sat, 07 Mar 2026 07:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ 62ਵਾਂ ਸਲਾਨਾ ਖੇਡ ਸਮਾਗਮ ਪ੍ਰਿੰਸੀਪਲ ਡਾ. ਵਨੀਤਾ ਰਾਣੀ ਦੀ ਯੋਗ ਅਗਵਾਈ ਵਿੱਚ ਕਰਵਾਇਆ ਗਿਆ। ਇਸ ਉਦਘਾਟਨੀ ਸਮਾਗਮ ਵਿੱਚ ਸੁਨੀਤਾ ਰਾਣੀ, ਐੱਸਐੱਸਪੀ ਪਦਮਸ਼੍ਰੀ ਐਵਾਰਡੀ, ਅਰਜੁਨਾ ਐਵਾਰਡੀ ਕਮਾਡੈਂਟ 1 ਕਮਾਂਡੋ ਬੀਐੱਨ ਬਹਾਦਰਗੜ੍ਹ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨਾਲ ਡਾ. ਜੋਗਿੰਦਰ ਸਿੰਘ ਰਾਣਾ, ਸਾਬਕਾ ਪ੍ਰਿੰਸੀਪਲ, ਪੈਟਰਨ, ਐਲੂਮਨੀ ਐਸੋਸੀਏਸ਼ਨ, ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦਾ ਆਗਾਜ਼ ਓਲਪਿੰਕ ਮਸ਼ਾਲ ਜਗ੍ਹਾ ਕੇ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਵਨੀਤਾ ਰਾਣੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਖੇਡ ਮੁਕਾਬਲੇ ਜਿੱਤਣ ਹਾਰਨ ਲਈ ਨਹੀਂ ਹੁੰਦੇ, ਸਗੋਂ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਵਿਦਿਆਰਥੀਆਂ ਵਿੱਚ ਭਾਈਚਾਰੇ ਦੀ ਭਾਵਨਾ ਪ੍ਰਫੁੱਲਿਤ ਹੁੰਦੀ ਹੈ। ਇਸ ਦੌਰਾਨ ਵਿਦਿਆਰਥੀਆਂ ਦੁਆਰਾ 100 ਮੀਟਰ, 200 ਮੀਟਰ, 400 ਮੀਟਰ ਰੇਸਾਂ, ਸ਼ਾਰਟ-ਪੁੱਟ, ਡਿਸਕਸ ਥਰੋ, ਹਾਈ ਜੰਪ, ਲਾਂਗ ਜੰਪ ਆਦਿ ਖੇਡਾਂ ਵਿੱਚ ਹਿੱਸਾ ਲਿਆ ਗਿਆ। ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਨਾਲ ਜਿੱਥੇ ਸਰੀਰ ਅਰੋਗ ਰਹਿੰਦਾ ਹੈ ਉਸ ਦੇ ਨਾਲ-ਨਾਲ ਸਮਾਜ ਵਿੱਚ ਮਿਲਵਰਤਣ ਦੀ ਭਾਵਨਾ ਵੀ ਵਧਦੀ ਹੈ ਅਤੇ ਆਤਮ ਵਿਸਵਾਸ਼ ਪੈਦਾ ਹੁੰਦਾ ਹੈ। ਲੜਕਿਆਂ ਵਿਚੋਂ ਦੇ ਰਾਹੁਲ ਰਾਮ ਅਤੇ ਲੜਕੀਆਂ ਵਿਚੋਂ ਅਮਨਦੀਪ ਕੌਰ ਬੈਸਟ ਐਥਲੀਟ ਰਹੇ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਪਰਮਿੰਦਰ ਸਿੰਘ ਸੇਵਾਮੁਕਤ, ਪ੍ਰਿੰਸੀਪਲ, ਗੌਰਮਿੰਟ ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ, ਹਰਤੇਜ ਕੌਰ ਸੇਵਾਮੁਕਤ, ਪ੍ਰਿੰਸੀਪਲ ਸਰਕਾਰੀ ਰਿਪੁਦਮਨ ਕਾਲਜ ਨਾਭਾ, ਪ੍ਰਿੰਸੀਪਲ ਸਕਿੰਦਰ ਕੌਰ, ਗੌਰਮਿੰਟ ਕਾਲਜ, ਕਪੂਰਥਲਾ, ਬੀਪੀ ਧੀਮਾਨ ਪ੍ਰੈਜੀਡੈਂਟ ਪੰਜਾਬ ਕਾਲਜ ਲਾਇਬ੍ਰੇਰੀ ਐਸੋਸੀਏਸ਼ਨ, ਸਾਬਕਾ ਐਸੋ. ਪ੍ਰੋਫੈਸਰ ਵੀਰਦੇਵ ਸਿੰਘ ਸ਼ਾਮਲ ਹੋਏ।