ਪੰਜਾਬ ਨਸਲ ਦੇ ਘੋੜਿਆਂ ਦਾ ਤਿੰਨ ਰੋਜ਼ਾ ਸ਼ੋਅ ਸ਼ੁਰੂ
ਪੰਜਾਬ ਨਸ਼ਲ ਦੇ ਘੋੜਿਆਂ ਦਾ ਤਿੰਨ ਰੋਜ਼ਾ ਸ਼ੋਅ ਸ਼ੁਰੂ
Publish Date: Sat, 07 Mar 2026 07:09 PM (IST)
Updated Date: Sat, 07 Mar 2026 07:12 PM (IST)

- ਪੰਜਾਬ ਨਸਲ ਦੁੱਧ ਦੰਦ ਕੋਲਟ ’ਚ ਰਮਨਦੀਪ ਸਿੰਘ ਦਾ ਨਿੱਕੂ ਬਛੇਰਾ ਰਿਹਾ ਜੇਤੂ - ਪੰਜਾਬ ਦੇ ਹਰ ਕੋਨੇ ਤੋਂ ਪੰਜਾਬ ਨਸਲ ਨੂੰ ਪਿਆਰ ਕਰਨ ਵਾਲੇ ਪਹੁੰਚੇ ਰਹੇ ਨੇ ਸ਼ੋਅ ’ਚ : ਪ੍ਰੋ. ਸੀੜਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਨਸ਼ਲ ਦੇ ਘੋੜਿਆਂ ਦਾ ਪਹਿਲਾ ਤਿੰਨ ਰੋਜ਼ਾ ਸ਼ੋਅ ਪਟਿਆਲਾ ਵਿਖੇ ਨੈਸ਼ਨਲ ਹਾਈਵੇ 7 ਪਟਿਆਲਾ-ਬਠਿੰਡਾ ਦੱਖਣੀ ਬਾਈਪਾਸ ਉੱਪਰ ਸ਼ੁਰੂ ਹੋ ਗਿਆ ਹੈ। ਜਿਸ ਵਿਚ ਪਹਿਲੇ ਦਿਨ ਪੰਜਾਬ ਨਸ਼ਲ ਦੇ ਦੁੱਧ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਨੁਕਰਾ ਦੁੱਧ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਦੇ ਦੋ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੋ ਦੰਦ ਕੋਲਟ, ਪੰਜਾਬ ਨਸ਼ਲ ਨੁਕਰਾ ਦੋ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਨੁਕਰਾ ਦੰਦ ਕੋਲਟ ਦੇ ਮੁਕਾਬਲੇ ਹੋਏ। ਇਸ ਸਬੰਧੀ ਵਿਸਥਾਰ ਨਾਲ ਜਾਣਕਰੀ ਦਿੰਦਿਆਂ ਸ਼ੋਅ ਦੇ ਕਨਵੀਨਰ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਪੰਜਾਬ ਨਸਲ ਦੁੱਧ ਦੰਦ ਕੋਲਟ ਵਿਚ ਰਮਨਦੀਪ ਸਿੰਘ ਤਰਖਾਣ ਵਾਲਾ ਜਿਲਾ ਬਠਿੰਡਾ ਦਾ ਬਛੇਰਾ ਨਿੱਕੂ ਨੀਲ ਹੰਸ ਨੇ ਜੇਤੂ ਰਿਹਾ। ਜਦੋਂਕਿ ਜਤਿੰਦਰ ਸਿੰਘ ਵਾਸੀ ਸਨੋਰ ਦੇ ਬਾਦਲ ਗੁਰਫਤਿਹ ਨੇ ਦੂਜਾ ਸਥਾਨ, ਬਲਜਿੰਦਰ ਸਿੰਘ ਪਿੰਡ ਛੱਤਿਆਣਾ ਜ਼ਿਲ੍ਹਾ ਮੁਕਤਸਰਜ ਸਾਹਿਬ ਦੇ ਰਣ ਫਤਿਹ ਗੁਰਫਤਿਹ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਸ਼ੋਅ ਵਿਚ ਪੰਜਾਬ ਦੇ ਹਰ ਕੋਨੇ ਤੋਂ ਪੰਜਾਬ ਨੂੰ ਨਸਲ ਨੂੰ ਪਿਆਰ ਕਰਨ ਵਾਲੇ ਪਹੁੰਚ ਰਹੇ ਸਨ ਅਤੇ ਪਹਿਲੇ ਦਿਨ ਵੱਡੀ ਸੰਖਿਆ ਵਿਚ ਪੰਜਾਬ ਨਸਲ ਨੂੰ ਪਿਆਰ ਕਰਨ ਵਾਲੇ ਵੱਡੀ ਸੰਖਿਆ ਵਿਚ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਸ਼ੋਅ 7 ਮਾਰਚ ਤੋਂ ਸ਼ੁਰੂ ਹੋ ਕੇ 9 ਮਾਰਚ ਤਕ ਚੱਲੇਗਾ। ਜਿਸ ਵਿਚ ਅੰਤਿਮ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਵਿਚ ਪੰਜਾਬ ਭਰ ਤੋਂ ਪੰਜਾਬ ਨਸਲ ਦੇ ਘੋੜੇ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟੀਚਾ ਪੰਜਾਬ ਨਸਲ ਨੂੰ ਬਚਾਉਣਾ ਹੈ ਪ੍ਰੋ. ਸੀੜਾ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਪੰਜਾਬ ਨਸਲ ਨੂੰ ਬਚਾਉਣਾ ਹੈ ਅਤੇ ਇਸ ਦੇ ਲਈ ਹੀ ਉਹ ਕੋਸ਼ਿਸ ਕਰ ਰਹੇ ਹਨ। ਪ੍ਰੋ. ਸੁਮੇਰ ਸਿੰਘ ਸੀੜਾ ਨੇ ਕਿਹਾ ਕਿ ਇਸ ਸ਼ੋਅ ਵਿਚ ਪੰਜਾਬ ਦੇ ਘੋੜੇ ਅਤੇ ਪ੍ਰਮੁੱਖ ਲਾਈਨਾਂ ਜਿਵੇਂ ਕਿ ਕਰਾਮਾਤੀ ਲਾਈਨ ਮਜੂਕੇ ਲਾਈਨ ਅਤੇ ਹੋਰ ਪ੍ਰਮੁੱਖ ਲਾਈਨਾਂ ਦੇ ਨਾਲ-ਨਾਲ ਨੁਕਰੇ ਅਤੇ ਚੰਬੇ ਘੋੜੇ ਅਤੇ ਘੋੜੀਆਂ ਜੋ ਕਿ ਦੁਨੀਆ ਭਰ ਵਿੱਚ ਆਪਣੇ ਹੁਨਰ ਕਰ ਕੇ ਜਾਣੇ ਜਾਂਦੇ ਹਨ ਦਾ ਸ਼ੋਅ ਵਿਚ ਹਿੱਸਾ ਲੈ ਰਹੇ ਹਨ। ਸ਼ੋਅ ਵਿਚ ਜੱਜ ਦੀ ਭੂਮਿਕਾ ਜੱਜ ਦੀਪ ਸਾਂਘੜ, ਬਾਈ ਭਗਤ ਤੁੰਗਵਾਲੀ, ਅਮਰਿੰਦਰ ਬਿੱਟੂ ਪੰਮਾਲ ਸਟੱਡ ਫਾਰਮ, ਜੋਰਾ ਬਾਬਾ ਤਲਵੰਡੀ ਨਿਭਾ ਰਹੇ ਹਨ। ਅਮਨਦੀਪ ਸਿੰਘ ਚਹਿਲ ਵੱਲੋਂ ਪ੍ਰਬੰਧਾਂ ਵਿਚ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਉਘੇ ਸਮਾਜ ਸਿਮਰਨਜੀਤ ਸਿੰਘ ਬਿੱਲਾ, ਉੱਘੇ ਸਮਾਜ ਸੇਵਕ ਵਿਰਕਜੀਤ ਸਿੰਘ ਡਕਾਲਾ, ਏਕਮਜੋਤ ਸਿੰਘ, ਜਸਬੀਰ ਸਿੰਘ, ਮੁਖਤਿਆਰ ਸਿੰਘ, ਯਾਦ ਗਰੇਵਾਲ, ਯਾਦ ਮਾਨ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਯੂਰਪ ਤੋਂ ਵੀ ਪਹੁੰਚੇ ਵਿਦੇਸ਼ੀ ਮਾਹਿਮਾਨ ਸ਼ੋਅ ’ਚ : ਪ੍ਰੋ. ਸੁਮੇਰ ਸਿੰਘ ਸੀੜਾ ਵੱਲੋਂ ਪੰਜਾਬ ਨਸਲ ਦੇ ਕਰਵਾਏ ਜਾ ਰਹੇ ਸ਼ੋਅ ਵਿਚ ਯੂਰਪ ਤੋਂ ਵੀ ਵਿਦੇਸ਼ੀ ਮਾਹਿਲਾ ਮਹਿਮਾਨ ਆਏ ਹੋਏ ਸਨ। ਆਸਟਰੀਆ ਤੋਂ ਸਿੰਗਰ ਅਤੇ ਐਕਟਰ ਬਰਨਾਡਾਟੇ ਮੋਲਡ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹ ਖੁਦ ਵੀ ਘੋੜਿਆਂ ਦੇ ਸ਼ੋਕੀਨ ਹਨ ਅਤੇ ਇਹ ਸ਼ੋਅ ਦੇਖਣ ਲਈ ਪਟਿਆਲਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨਸਲ ਦਾ ਆਪਣਾ ਇਤਿਹਾਸ ਹੈ ਅਤੇ ਇਸ ਨਸਲ ਨੇ ਵੱਡੀਆਂ ਜੰਗਾਂ ਜਿੱਤੀਆਂ ਹਨ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ਪੰਜਾਬ ਵਿਚ ਵਿਦੇਸ਼ੀ ਹਮਲਾਵਰ ਆਉਂਦੇ ਰਹੇ ਅਤੇ ਇੱਥੋਂ ਦੀਆਂ ਨਸਲ ਕਈ ਪੜਾਵਾਂ ਵਿਚੋਂ ਲੰਘ ਕੇ ਦੁਨੀਆ ਦੀਆਂ ਬਿਹਤਰੀਨ ਨਸਲਾਂ ਵਿਚ ਸ਼ਾਮਲ ਹੋ ਚੁੱਕੀ ਹੈ। ਇਸ ਲਈ ਉਹ ਵਿਸ਼ੇਸ਼ ਤੌਰ ’ਤੇ ਅੱਜ ਇਸ ਪੰਜਾਬ ਨਸਲ ਦੇ ਸ਼ੋਅ ਨੂੰ ਦੇਖਣ ਲਈ ਆਏ ਹਨ।