ਚੌਥੀ ਕੋਸ਼ਿਸ਼ ’ਚ ਯੂਪੀਐੱਸਸੀ ਪਾਸ ਕਰਨ ’ਚ ਸਫਲ ਰਹੀ ਸਿਮਰਪ੍ਰੀਤ ਕੌਰ
ਚੌਥੀ ਕੋਸ਼ਿਸ਼ ’ਚ ਯੂਪੀਐਸਸੀ ਪਾਸ ਕਰਨ ’ਚ ਸਫਲ ਰਹੀ ਸਿਮਰਪ੍ਰੀਤ ਕੌਰ
Publish Date: Sat, 07 Mar 2026 06:44 PM (IST)
Updated Date: Sat, 07 Mar 2026 06:48 PM (IST)

- ਪਿੰਡ ਬਿਰੜਵਾਲ ’ਚ ਖੁਸ਼ੀ ਦਾ ਮਾਹੌਲ ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਇਤਿਹਾਸਕ ਤੇ ਵਿਰਾਸਤੀ ਸ਼ਹਿਰ ਨਾਭਾ ਦੇ ਪਿੰਡ ਬਿਰੜਵਾਲ ਦੇ ਕਿਸਾਨ ਕੁਲਦੀਪ ਸਿੰਘ ਅਤੇ ਮਾਤਾ ਅਮਨਦੀਪ ਕੌਰ ਦੀ ਧੀ ਸਿਮਰਪ੍ਰੀਤ ਕੌਰ ਨੇ ਚੌਥੀ ਕੋਸ਼ਿਸ਼ ਵਿਚ ਆਈਏਐੱਸ ਬਣਨ ਵਿਚ ਸਫਲਤਾ ਹਾਸਲ ਕੀਤੀ ਹੈ। ਸਿਮਰਪ੍ਰੀਤ ਕੌਰ ਨੇ ਆਪਣੀ ਇਸ ਕਾਮਯਾਬੀ ਪਿੱਛੇ ਮਾਪਿਆਂ ਅਤੇ ਚਾਚਾ ਦਾ ਵੱਡਾ ਸਹਿਯੋਗ ਦੇ ਯੋਗਦਾਨ ਹੋਣ ਦੀ ਗੱਲ ਕਹੀ ਹੈ। ਜਾਣਕਾਰੀ ਅਨੁਸਾਰ ਸਿਮਰਨਪ੍ਰੀਤ ਨੇ ਬਾਰ੍ਹਵੀਂ ਦੀ ਪ੍ਰੀਖਿਆ ਤੋਂ ਬਾਅਦ ਆਈਏਐੱਸ ਲਈ ਪੇਪਰ ਦੇਣਾ ਸ਼ੁਰੂ ਕੀਤਾ ਅਤੇ ਚੌਥੀ ਵਾਰੀ ਉਸ ਨੂੰ ਜਿੱਥੇ ਇਸ ਪੇਪਰ ਵਿੱਚ ਕਾਮਯਾਬੀ ਮਿਲੀ ਤੇ ਪਹਿਲੀ ਇੰਟਰਵਿਊ ’ਚ ਹੀ ਪਾਸ ਹੋ ਗਈ। ਸਿਮਰਪ੍ਰੀਤ ਕੌਰ ਨੇ ਕਿਹਾ ਕਿ ਉਹ ਜਨਤਾ ਦੀ ਸੇਵਾ ਕਰਨਾ ਚਾਹੁੰਦੀ ਹੈ। ਸਿਮਰਪ੍ਰੀਤ ਨੂੰ ਚਾਚਾ ਜਗਦੀਪ ਸਿੰਘ ਵੱਲੋਂ ਗੋਦ ਲਿਆ ਹੋਇਆ ਹੈ, ਸਮੁੱਚਾ ਪਰਿਵਾਰ ਇੱਕੋ ਘਰ ਵਿੱਚ ਇਕੱਠਿਆਂ ਰਹਿੰਦਾ ਹੈ। ਸਿਮਰਪ੍ਰੀਤ ਕੌਰ ਦੇ ਭਰਾ ਹਰਜੋਤ ਸਿੰਘ ਨੂੰ ਵੀ ਆਪਣੀ ਭੈਣ ’ਤੇ ਪੂਰਾ ਮਾਣ ਹੈ। ਸਿਮਰਨਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਨਾਂ ਸਿਮਰਨਪ੍ਰੀਤ ਕੌਰ ਨੇ ਸਮੁੱਚੀ ਦੁਨੀਆ ਵਿੱਚ ਚਮਕਾ ਦਿੱਤਾ ਅਤੇ ਹੋਰ ਵੀ ਸਾਡੇ ਪਿੰਡ ਦੀਆਂ ਧੀਆਂ ਇਸ ਨੂੰ ਦੇਖ ਕੇ ਆਉਣ ਵਾਲੇ ਸਮੇਂ ਦਾ ਪੜ੍ਹਾਈ ਕਰ ਕੇ ਉਚਾਈਆਂ ਛੂਣਗੀਆਂ। ਮਾਤਾ ਅਮਨਦੀਪ ਕੌਰ ਨੇ ਕਿਹਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਮਾਪੇ ਆਪਣੀਆਂ ’ਤੇ ਵਿਸ਼ਵਾਸ ਕਰਨ ਅਤੇ ਉਨ੍ਹਾਂ ਨੂੰ ਪੜ੍ਹਾਈ ਵਿੱਚ ਹਰ ਪੱਖੋਂ ਸਹਿਯੋਗ ਦੇਣ। ਨਾਭਾ ਤੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਰਜਿ ਨਾਭਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਖਾਲਸਾ ਵੱਲੋਂ ਸਿਮਰਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਗਈ।