ਆਲ ਇੰਡੀਆ ਅੰਬੇਡਕਰ ਮਹਾਸਭਾ ਦਾ ਰਾਸ਼ਟਰੀ ਸੰਮੇਲਨ ਹੋਇਆ
ਆਲ ਇੰਡੀਆ ਅੰਬੇਡਕਰ ਮਹਾਸਭਾ ਦਾ ਰਾਸ਼ਟਰੀ ਸੰਮੇਲਨ ਹੋਇਆ
Publish Date: Sat, 07 Mar 2026 06:32 PM (IST)
Updated Date: Sat, 07 Mar 2026 06:36 PM (IST)

- 20 ਮਾਰਚ ਤੋਂ ਮੈਂਬਰਸ਼ਿਪ ਹੋਵੇਗੀ ਸ਼ੁਰੂ : ਅਮਰੀਕ ਬੰਗੜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਲ ਇੰਡੀਆ ਅੰਬੇਡਕਰ ਮਹਾਸਭਾ ਦਾ ਰਾਸਟਰੀ ਸੰਮੇਲਨ ਦੀ ਪ੍ਰਧਾਨਗੀ ਮਹਾਸਭਾ ਦੇ ਰਾਸ਼ਟਰੀ ਸਕੱਤਰ ਜਨਰਲ ਅਮਰੀਕ ਸਿੰਘ ਬੰਗੜ ਨੇ ਕੀਤੀ। ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਬਹਾਦਰ, ਮੁੱਖ ਮਹਿਮਾਨ ਅਤੇ ਰਾਸ਼ਟਰੀ ਖਜ਼ਾਨਚੀ ਰੀਨਾ ਵਾਲਮੀਕਿ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਪ੍ਰੋਗਰਾਮ ਦਾ ਸੰਚਾਲਣ ਸੂਬਾ ਪ੍ਰਧਾਨ ਨਿਰਮਲ ਜੀਤ ਵੱਲੋਂ ਕੀਤਾ ਗਿਆ। ਸੰਮੇਲਣ ਵਿਚ ਕਈ ਮਹੱਤਵਪੂਰਨ ਫੈਸਲੇ ਲਈ ਗਏ। ਮਹਾਸਭਾ ਨੇ ਦੇਸ ਭਰ ਵਿਚ ਅੰਬੇਡਕਰਵਾਦੀ ਸਾਥੀਆਂ ਦੀ ਪਛਾਣ ਕਰਨ, ਉਨ੍ਹਾਂ ਨਾਲ ਸੰਪਰਕ ਵਧਾਉਣ ਅਤੇ ਉਨ੍ਹਾਂ ਨੂੰ ਸੰਗਠਨ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ। 20 ਮਾਰਚ ਤੋਂ 20 ਜੂਨ ਤੱਕ ਮੈਂਬਰਸ਼ਿਪ ਮੁਹਿੰਮ ਸੁਰੂ ਕਰਨ ਦਾ ਐਲਾਨ ਕੀਤਾ ਗਿਆ। ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧੀਆਂ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਮਹਾਸਭਾ ਪ੍ਰਤੀ ਆਪਣੀ ਵਚਨ ਬੱਧਤਾ ਪ੍ਰਗਟ ਕੀਤੀ। ਰਾਸ਼ਟਰੀ ਪ੍ਰਧਾਨ ਰਾਕੇਸ਼ ਬਹਾਦਰ ਨੇ ਕਿਹਾ ਕਿ ਮਹਾਸਭਾ ਬਾਬਾ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਠਨ ਵਿਚ ਔਰਤਾਂ ਨੂੰ ਬਰਾਬਰ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ। ਪ੍ਰਧਾਨਗੀ ਭਾਸ਼ਣ ਵਿਚ ਰਾਸ਼ਟਰੀ ਸਕੱਤਰ ਜਨਰਲ ਅਮਜੀਕ ਸਿੰਘ ਬੰਗੜ ਨੇ ਵੱਖ-ਵੱਖ ਮਤੇ ਪਾਸ ਕਰਵਾਏ ਅਤੇ ਵਰਕਰਾਂ ਨੂੰ ਮੈਂਬਰਸ਼ਿਪ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਵਿਚ ਪੰਜਾਬ ਨੂੰ ਕਿਸੇ ਵੀ ਹੋਰ ਰਾਜ ਤੋਂ ਪਿੱਛੇ ਨਹੀਂ ਰਹਿਣ ਦੇਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 6 ਦਸੰਬਰ ਨੂੰ ਰਾਜਸਥਾਨ ਵਿਚ ਇੱਕ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ।