ਭੁੱਖ ਹੜਤਾਲ 21ਵੇਂ ਦਿਨ ਵੀ ਜਾਰੀ
ਲੜੀਵਾਰ ਭੁੱਖ ਹੜਤਾਲ 21ਵੇਂ ਦਿਨ ਵੀ ਜਾਰੀ, ਪ੍ਰਸ਼ਾਸਨ ਨੇ 15 ਦਿਨਾਂ ਦਾ ਸਮਾਂ ਮੰਗਿਆ
Publish Date: Sat, 28 Feb 2026 06:43 PM (IST)
Updated Date: Sat, 28 Feb 2026 06:43 PM (IST)

- ਨੌਂ ਮਾਰਚ ਤੋਂ ਮਰਨ ਵਰਤ ਦਾ ਐਲਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪ੍ਰਾਚੀਨ ਸ਼੍ਰੀ ਵਾਮਨ ਅਵਤਾਰ ਮੰਦਿਰ ਅਤੇ ਸਰੋਵਰ ਨੂੰ ਬਚਾਉਣ ਲਈ ਚੱਲ ਰਹੀ ਲੜੀਵਾਰ ਭੁੱਖ ਹੜਤਾਲ 21ਵੇ ਦਿਨ ਵਿੱਚ ਸ਼ਾਮਲ ਹੋ ਗਈ। ਸ਼ਨਿਚਰਵਾਰ ਨੂੰ ਇੰਦਰ ਨਾਰੰਗ, ਵਿਜੇ ਸ਼ਰਮਾ, ਰਕੇਸ਼ ਮਹਿਤਾ, ਸੰਜੇ ਨਾਰੰਗ, ਮਨੀ ਕੂਕਾ, ਅਜੇ ਕੁਮਾਰ ਅਤੇ ਸਲੀਮ ਖਾਨ ਭੁੱਖ ਹੜਤਾਲ ’ਤੇ ਬੈਠੇ। ਜਾਣਕਾਰੀ ਦਿੰਦਿਆਂ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕੀਐੱਸਡੀਐੱਮ ਅਤੇ ਡੀਐੱਸਪੀ ਸਿਟੀ ਵਨ ਭਰੋਸਾ ਦਿੱਤਾ ਹੈ ਕਿ 15 ਦਿਨਾਂ ਵਿੱਚ ਮੰਦਰ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਅੰਦੋਲਨ ਨੂੰ ਰੋਕ ਦਿੱਤਾ ਜਾਵੇ। ਇਸ ’ਤੇ ਮੰਚ ਵੱਲੋਂ ਕੰਮ ਸ਼ੁਰੂ ਨਾ ਹੋਣ ਤਕ ਅੰਦੋਲਨ ਜਾਰੀ ਰੱਖਣ ਦੀ ਗੱਲ ਕਹੀ ਗਈ, ਦੋਵੇਂ ਪੱਖਾਂ ਦੀ ਗੱਲਬਾਤ ਤੋਂ ਬਾਅਦ ਸਲਾਹ ਬਣੀ ਕਿ ਜਦੋਂ ਤਕ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤਕ ਸ਼ਾਂਤਮਈ ਤਰੀਕੇ ਨਾਲ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ। ਪਰ ਨਾਲ ਹੀ ਮੰਚ ਨੇ ਐਲਾਨ ਕੀਤਾ ਕਿ ਜੇਕਰ 8 ਮਾਰਚ ਤਕ ਪ੍ਰਸ਼ਾਸਨ ਅਤੇ ਸਰਕਾਰ ਸਨਾਤਨੀਆਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦੀ ਤਾਂ 9 ਮਾਰਚ 2026 ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰਧਾਨ ਅਨੁਰਾਗ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਨਾਲਾਇਕੀ ਦਾ ਖਾਮਿਆਜ਼ਾ ਆਉਣ ਵਾਲੇ 2027 ਦੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੁਗਤਨਾ ਪਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਬਹੁਤ ਸਾਰੇ ਸਨਾਤਨੀ ਕੋਹਾਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਹਨ, ਮੁੱਖ ਮੰਤਰੀ ਦੇ ਸਲਾਹਕਾਰ ਅਤੇ ਮੰਤਰੀ ਵੀ ਪਟਿਆਲਾ ਤੋਂ ਹੈ ਪਰ ਕਿਸੇ ਵੱਲੋਂ ਵੀ ਅੱਜ ਤਕ ਅੰਦੋਲਨਕਾਰੀਆਂ ਦੀ ਸਲਾਹ ਨਹੀਂ ਲਈ ਗਈ ਹੈ ਜੋ ਕਿ ਮੰਦਭਾਗਾ ਹੈ।