ਨਸ਼ਾ ਕਰਨ ਵਾਲਾ ਇੱਕ ਕਾਬੂ
ਨਸ਼ਾ ਕਰਨ ਵਾਲਾ ਇਕ ਗ੍ਰਿਫਤਾਰੀ
Publish Date: Sat, 14 Feb 2026 05:12 PM (IST)
Updated Date: Sat, 14 Feb 2026 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੁਲਿਸ ਨੇ ਨਸ਼ਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਹੌਲਦਾਰ ਅਜੀਤਪਾਲ ਸਿੰਘ ਪੁਲਿਸ ਟੀਮ ਸਮੇਤ ਪੁਰਾਣਾ ਬੱਸ ਅੱਡੇ ਕੋਲ ਮੌਜੂਦ ਸੀ। ਪੁਲਿਸ ਅਨੁਸਾਰ ਇੱਥੇ ਹੀ ਖੜ੍ਹੇ ਇਕ ਵਿਅਕਤੀ ਨੇ ਪੁਲਿਸ ਟੀਮ ਨੂੰ ਦੇਖ ਕੇ ਕੋਈ ਗੋਲੀ ਨੁਮਾ ਚੀਜ਼ ਕੱਢ ਕੇ ਮੂੰਹ ਵਿੱਚ ਪਾ ਲਈ। ਵਿਅਕਤੀ ਨੂੰ ਕਾਬੂ ਕਰ ਕੇ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਅਤੇ ਹੁਣੇ ਹੀ ਨਸ਼ੇ ਦੀ ਗੋਲੀ ਖਾਦੀ ਹੈ। ਮੁਲਜ਼ਮ ਦੀ ਪਛਾਣ ਸੂਰਜ ਵਾਸੀ ਸਫਾਬਾਦੀ ਗੇਟ ਭੀਮ ਨਗਰ ਪਟਿਆਲਾ ਵਜੋਂ ਹੋਈ ਹੈ। ਜਿਸ ਖ਼ਿਲਾਫ਼ ਥਾਣਾ ਲਾਹੋਰੀ ਗੇਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।