ਕੈਡਿਟਸ ਨੂੰ ਰਾਸ਼ਟਰੀ ਝੰਡੇ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ
ਦੇਸ਼ ਦੀ ਏਕਤਾ ਅਖੰਡਤਾ ਲਈ ਹਰ ਸਮੇਂ ਤਿਆਰ ਰਹਿਣ ਪ੍ਰੇਰਿਤ ਕਰਨਾ: ਕਰਨਲ ਐੱਲ ਨਿਵਾਸਨ
Publish Date: Sun, 18 Jan 2026 05:33 PM (IST)
Updated Date: Mon, 19 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜ ਪੰਜਾਬ ਬਟਾਲੀਅਨ ਐੱਨਸੀਸੀ ਦੇ ਬ੍ਰਿਗੇਡੀਅਰ ਐੱਚਐੱਸ ਸੰਧੂ, ਕਰਨਲ ਸੰਦੀਪ ਰਾਏ, ਐਡੀਮਨ ਅਫ਼ਸਰ ਕਰਨਲ ਸ੍ਰੀ ਨਿਵਾਸਨ, ਸੂਬੇਦਾਰ ਮੇਜਰ ਹਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਜੁਨੀਅਰ ਵਿੰਗ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਕੈਡਿਟਸ ਦਾ ਏ ਸਰਟੀਫਿਕੇਟ ਪੇਪਰ ਲਿਆ ਗਿਆ ਜਿਸ ਵਿੱਚ 587 ਕੈਡਿਟਸ ਨੇ ਭਾਗ ਲਿਆ। ਜਿਸ ਵਿੱਚ ਉਹਨਾਂ ਨੂੰ ਜਰਨਲ ਪਰੇਡ, ਹਥਿਆਰ ਟ੍ਰੇਨਿੰਗ, ਮੈਪ ਰੀਡਗ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿਚ ਵਿਸ਼ੇਸ਼ ਤੌਰ ਤੇ ਸੂਬੇਦਾਰ ਸੁਖਰਾਜ ਸਿੰਘ, ਹੋਲਦਾਰ ਮੁਨੀਸ਼, ਨਾਇਕ ਵਿਕਾਸ ਚਹਿਲ, ਹੋਲਦਾਰ ਜਸਵਿੰਦਰ ਸਿੰਘ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ,ਨਾਇਬ ਸੁਬੇਦਾਰ ਵਿਨੋਦ, ਸੂਬੇਦਾਰ ਮੋਹਿਤ, ਸੂਬੇਦਾਰ ਓਮ ਵੀਰ ਪੁਨੀਆ ਡਰਿੱਲ ਇੰਸਟਰਕਟਰ,ਫਸਟ ਅਫਸਰ ਵਿਕਰਮ,ਏ ਐਨ ਓ ਪਰਮਿੰਦਰ,ਏ ਐਨ ਓ ਨੀਰਜ, ਦਫ਼ਤਰ ਸਟਾਫ਼ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਹਰਵਿੰਦਰ ਸਿੰਘ, ਪਰਮਜੀਤ ਸਿੰਘ, ਮੈਡਮ ਜਸਵਿੰਦਰ ਕੌਰ, ਮੈਡਮ ਉਪਾਸਨਾ, ਮੈਡਮ ਕਿਰਨ, ਸੁਪਰਡੈਂਟ ਰੋਹਿਤ ਸੱਚਦੇਵਾ ਨੇ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਰਨਲ ਐੱਲ ਸ੍ਰੀ ਨਿਵਾਸਨ ਨੇ ਐੱਨਸੀਸੀ ਕੈਡਿਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨਸੀਸੀ ਜਿਥੇ ਨੋਜਵਾਨਾ ਨੂੰ ਦੇਸ ਭਗਤੀ ਨਾਲ ਜੋੜਦੀ ਹੈ, ਉਥੇ ਹੀ ਉਨ੍ਹਾਂ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਹਰ ਸਮੇਂ ਕੁਰਬਾਨੀ ਦੇਣ ਲਈ ਵੀ ਪ੍ਰੇਰਿਤ ਕਰਦੀ ਹੈ। ਉਹਨਾਂ ਇਸ ਮੌਕੇ ਐਨ ਸੀ ਸੀ ਕੈਡਿਟਸ ਨੂੰ ਰਾਸ਼ਟਰੀ ਝੰਡੇ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਝੰਡਾ ਕੇਵਲ ਤਿੰਨ ਰੰਗ ਦਾ ਝੰਡਾ ਹੀ ਨਹੀਂ ਸਗੋਂ ਇਸ ਝੰਡੇ ਦੇ ਰੰਗਾਂ ਨਾਲ ਇਕ ਵੱਡਾ ਸੁਨੇਹਾ ਦਿੱਤਾ ਗਿਆ ਹੈ, ਕੇਸਰੀ ਰੰਗ ਤਾਕਤ ਹੋਸਲੇ ਜਜ਼ਬੇ ਦਾ ਪ੍ਰਤੀਕ ਹੈ, ਚਿੱਟਾ ਰੰਗ ਸ਼ਾਂਤੀ ਆਪਸੀ ਭਾਈਚਾਰਕ ਸਾਂਝ ਤੇ ਹਰਾ ਰੰਗ ਹਰਿਤ ਕ੍ਰਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਝੰਡਾ ਸਾਨੂੰ ਭਾਰਤੀ ਹੋਣ ਦਾ ਅਹਿਸਾਸ ਕਰਵਾਉਦਾ ਹੈ ਤੇ ਨਾਲ ਹੀ ਦੇਸ਼ ਪ੍ਰੇਮ ਵੱਲ ਵੀ ਪ੍ਰੇਰਿਤ ਕਰਦਾ ਹੈ।