ਕਾਨੂੰਨ ਮੰਤਰੀ ਤੇ ਚਾਰ ਲੇਬਰ ਕੋਡ ਦੀ ਅਰਥੀ ਫੂਕੀ
ਕਾਨੂੰਨ ਮੰਤਰੀ ਅਤੇ ਚਾਰ ਲੇਬਰ ਕੋਡ ਦੀ ਅਰਥੀ ਫੁੱਕੀ
Publish Date: Sat, 17 Jan 2026 06:34 PM (IST)
Updated Date: Sat, 17 Jan 2026 06:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਈਐੱਫਟੂ ਵੱਲੋਂ ਚਾਰ ਲੇਬਰ ਕੋਡ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਤਹਿਤ ਸੁਰਿੰਦਰਾ ਗੈਸ ਏਜੰਸੀ ਪਟਿਆਲਾ ਵਿਖੇ ਗੈਸ ਏਜੰਸੀ ਦੇ ਕਾਮਿਆਂ ਵੱਲੋਂ ਚਾਰ ਲੇਬਰ ਕੋਡ ਸਾੜ ਕੇ ਕਾਨੂੰਨ ਮੰਤਰੀ ਦੇ ਨਾਅਰੇ ਲਾਏ ਅਤੇ ਅਰਥੀ ਫੂਕ ਮੁਜ਼ਾਹਰੇ ਨੂੰ ਕਾਨੂੰਨ ਦੇ ਰੱਦ ਕਰਨ ਤਕ ਸੰਘਰਸ਼ ਕਰਨ ਦਾ ਅਹਿਦ ਲਿਆ। ਈਐੱਫਟੂ ਦੇ ਸੂਬਾ ਆਗੂ ਸ਼੍ਰੀ ਨਾਥ ਪਟਿਆਲਾ ਨੇ ਕਿਹਾ ਕਿ ਆਉਣ ਵਾਲੇ 20 ਫਰਵਰੀ ਨੂੰ ਦੇਸ਼ ਪੱਧਰੀ ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਸਮੇਤ ਸੰਯੁਕਤ ਕਿਸਾਨ ਮੋਰਚਾ ਹੜਤਾਲ ਨੂੰ ਮੁਕੰਮਲ ਲਾਗੂ ਕਰਵਾਉਣ ਲਈ ਅਗਵਾਈ ਕਰੇਗਾ। ਮੁਜ਼ਾਹਰੇ ਵਿੱਚ ਗੈਸ ਏਜੰਸੀਆਂ ਦੇ ਵੱਧ ਤੋਂ ਵੱਧ ਵਰਕਰ ਸ਼ਾਮਲ ਹੋਣਗੇ ਅਤੇ ਗੈਸ ਏਜੰਸੀ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਖੋਮਾਜਰਾ, ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ, ਮੀਤ ਪ੍ਰਧਾਨ ਸਤਪਾਲ ਸਿੰਘ ਸੁਨਿਆਰਹੇੜੀ, ਸਹਾਇਕ ਸਕੱਤਰ ਅਵਤਾਰ ਸਿੰਘ ਨੱਦਪੁਰ ਕੇਸ਼ੋ, ਜਰਨੈਲ ਸਿੰਘ ਪ੍ਰਧਾਨ, ਕੇਸਰ ਸਿੰਘ, ਜਸਬੀਰ ਸਿੰਘ ਖਜ਼ਾਨਚੀ, ਮਨਜੀਤ ਸਿੰਘ ਮਿਸ਼ਰਾ, ਜੱਸੀ ਆਗੂ ਹਾਜ਼ਰ ਸਨ।