ਗੋਲਡ ਮੈਡਲ ਜੇਤੂ ਵਿਦਿਆਰਥਣ ਦਾ ਭਰਵਾਂ ਸਵਾਗਤ
ਟਾਈ ਕਮਾਂਡੋਂ ਖੇਡ ’ਚ ਗੋਲਡ ਮੇੈਡਲ ਜੈਤੂ ਵਿਦਿਆਰਥਣ ਦਾ ਸਕੂਲ ਆਫ ਐਮੀਨੈਂਸ ਬਲਬੇੜ੍ਹਾ ’ਚ ਭਰਵਾਂ ਸਵਾਗਤ
Publish Date: Sat, 17 Jan 2026 04:37 PM (IST)
Updated Date: Sat, 17 Jan 2026 04:39 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ ਬਲਬੇੜ੍ਹਾ : ਸਕੂਲ ਗੇਮ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਅੰਡਰ 14 ਅਧੀਨ ਟਾਈ ਕਮਾਂਡੋ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਸਕੂਲ ਆਫ ਐਮੀਨੈਂਸ ਬਲਬੇੜ੍ਹਾ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਯਸ਼ਿਤਾ ਦੁਆਰਾ ਖੇਡ ’ਚ ਕਠਿਨ ਮਿਹਨਤ ਸਦਕਾ ਗੋਲਡ ਮੈਡਲ ਪ੍ਰਾਪਤ ਕਰ ਕੇ ਆਪਣੇ ਸਕੂਲ, ਮਾਪਿਆਂ ਤੇ ਖੇਤਰ ਦਾ ਨਾਮ ਰੋਸ਼ਨ ਕੀਤਾ। ਇਸ ਪ੍ਰਾਪਤੀ ਨੂੰ ਲੈ ਕੇ ਪ੍ਰਿੰਸੀਪਲ ਵਿਕਰਮਜੀਤ ਦੀ ਅਗਵਾਈ ਹੇਠ ਸਕੂਲ ਸਟਾਫ ਵੱਲੋਂ ਗੋਲਡ ਮੈਡਲ ਵਿਦਿਆਰਥਣ ਯਾਸ਼ਿਕਾ ਨੂੰ ਉਸ ਦੇ ਘਰ ਤੋਂ ਸਤਿਕਾਰ ਸਾਹਿਤ ਸਕੂਲ ਲੈ ਕੇ ਆਏ ਤੇ ਵਿਦਿਆਰਥਣ ਦਾ ਸਕੂਲ ਪੁੱਜਣ ਤੇ ਭਰਵਾਂ ਸਵਾਗਤ ਕਰ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਵਿਕਰਮਜੀਤ ਨੇ ਦੱਸਿਆ ਕਿ ਸੰਜੀਵ ਸ਼ਰਮਾ ਡੀਓ ਅਤੇ ਰਵਿੰਦਰਪਾਲ ਸਿੰਘ ਡਿਪਟੀ ਡੀਈਓ ਦੀ ਨਿਗਰਾਨੀ ਹੇਠ ਸਾਡੇ ਸਕੂਲ ਦੀ ਵਿਦਿਆਰਥੀਆਂ ਨੇ ਇਨ੍ਹਾਂ ਖੇਡ ਮੁਕਾਬਿਆਂ ’ਚ ਹਿੱਸਾ ਲਿਆ, ਜਿਸ ਵਜੋਂ ਸਾਡੀ ਵਿਦਿਆਰਥਣ ਯਾਸ਼ਿਕਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਇਹ ਸਾਡੇ ਅਤੇ ਸਮੁੱਚੇ ਖੇਤਰ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਸਰਪੰਚ ਕੁਲਵੰਤ ਸਿੰਘ ਬਲਬੇੜ੍ਹਾ ਨੇ ਵਿਦਿਆਰਥਣ ਯਾਸ਼ਿਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹਰ ਖੇਤਰ ’ਚ ਮੋਹਰੀ ਬਣਾ ਰਹੀ ਹੈ। ਸਾਨੂੰ ਲੋੜ ਹੈ ਕਿ ਅਸੀਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵਧੇਰੇ ਲਾਭ ਉਠਾਈਏ। ਇਸ ਮੌਕੇ ਕੈਂਪਸ ਮੈਨੇਜਰ ਮੱਖਣ ਸਿੰਘ ਦੁਆਰਾ ਅਤੇ ਸਕੂਲ ਸਟਾਫ ਅਤੇ ਮੌਕੇ ’ਤੇ ਮੌਜੂਦ ਮੈਂਬਰਾਂ ਦੁਆਰਾ ਵਿਦਿਆਰਥਣ ਨੂੰ ਨਕਦ ਰਾਸ਼ੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਮੋਕੇ ਬਲਕਾਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਵੰਤ ਸਿੰਘ ਸਰਪੰਚ, ਪ੍ਰਧਾਨ ਮਦਨ ਵਰਮਾਂ ਬਲਬੇੜ੍ਹਾ, ਸੁੱਖਾ ਰਾਮ ਚੇਅਰਮੈਨ ਸਕੂਲ ਮਨੈਜਮੈਂਟ, ਡੀਪੀਈ ਮੋਹਿਤ ਕੁਮਾਰ, ਲੈਕਚਰਾਰ ਅਮਰਦੀਪ ਸਿੰਘ ਵਿਰਕ, ਨਰਿੰਦਰ ਸਿੰਘ, ਮਨਜੀਤ ਕੌਰ ਸਮੂਹ ਸਟਾਫ ਮੈਂਬਰ ਤੋਂ ਇਲਾਵਾ ਪਿੰਡ ਦੇ ਹੋਰ ਮੌਜੂਦ ਸਨ।