ਅਵਿਕਰਮਜੀਤ ਸਿੰਘ ਨੂੰ ਸਿਆਸੀ ਤੇ ਸਮਾਜਿਕ ਸ਼਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ
ਅਵਿਕਰਮਜੀਤ ਸਿੰਘ ਦੀ ਬੇਵਕਤੀ ਮੌਤ ’ਤੇ ਗਰੁੜ ਪੁਰਾਣ ਦੇ ਭੋਗ ਦੌਰਾਨ ਸਿਆਸੀ ਤੇ ਸਮਾਜਿਕ ਸਖ਼ਸੀਅਤਾਂ ਵੱਲੋਂ ਸ਼ਰਧਾਂਜਲੀ
Publish Date: Sat, 17 Jan 2026 04:32 PM (IST)
Updated Date: Sat, 17 Jan 2026 04:34 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਬਚਿੱਤਰ ਸਿੰਘ ਅਸਟਾਮ ਫਰੋਸ ਦੇ ਲੜਕੇ ਅਵਿਕਰਮਜੀਤ ਸਿੰਘ ਦੀ ਬੇਵਕਤੀ ਮੌਤ ’ਤੇ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਲਈ ਗਰੁੜ ਪੁਰਾਣ ਦੇ ਭੋਗ ਅਤੇ ਅੰਤਿਮ ਅਰਦਾਸ ਕਰਵਾਈ ਗਈ। ਇਸ ਦੁਖਦਾਇਕ ਮੌਕੇ ’ਤੇ ਵੱਡੀ ਗਿਣਤੀ ਵਿੱਚ ਸਿਆਸੀ, ਸਮਾਜਿਕ ਸ਼ਖ਼ਸੀਅਤਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਪੱਤਰਕਾਰ ਭਾਈਚਾਰੇ ਨੇ ਸ਼ਮੂਲੀਅਤ ਕਰ ਕੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਪੀਆਰਟੀਸੀ ਦੇ ਉਪ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਅਤੇ ਮ੍ਰਿਤਕ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਤਹਿਸੀਲ ਘਨੌਰ ਦੇ ਜੁਆਇੰਟ ਸਬ ਰਜਿਸਟਰਾਰ ਕਰਨੈਲ ਸਿੰਘ, ਸਮੂਹ ਅਸਟਾਮ ਫਰੋਸ, ਟਾਇਪਿਸਟਾਂ, ਅਰਜ਼ੀ ਨਵੀਸਾਂ ਅਤੇ ਵਸੀਕਾ ਨਵੀਸਾਂ ਸਮੇਤ ਤਹਿਸੀਲ ਸਟਾਫ ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹਾ ਨਜ਼ਰ ਆਇਆ। ਪੱਤਰਕਾਰ ਭਾਈਚਾਰੇ ਵੱਲੋਂ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਭ ਵਕਤਾਵਾਂ ਨੇ ਅਵਿਕਰਮਜੀਤ ਸਿੰਘ ਦੀ ਅਕਾਲ ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਪਰਿਵਾਰ ਨੂੰ ਇਸ ਅਪਾਰ ਘਾਟ ਨੂੰ ਸਹਿਣ ਦੀ ਸ਼ਕਤੀ ਦੇਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।