ਸਵ. ਈਸ਼ਰ ਸਿੰਘ ਨਿੱਝਰ ਨਮਿੱਤ ਅੰਤਿਮ ਅਰਦਾਸ ’ਚ ਭਾਵ ਭਿੰਨੀ ਸ਼ਰਧਾਂਜਲੀ
ਸਵ.ਈਸ਼ਰ ਸਿੰਘ ਨਿੱਝਰ ਨਮਿਤ ਅੰਤਿਮ ਅਰਦਾਸ ’ਚ ਭਾਵ ਭਿੰਨੀ ਸ਼ਰਧਾਂਜਲੀ
Publish Date: Sat, 03 Jan 2026 09:01 PM (IST)
Updated Date: Sat, 03 Jan 2026 09:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬਹਾਦਰਗੜ੍ਹ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਹਰਜੀਤ ਸਿੰਘ ਨਿੱਝਰ ਦੇ ਪਿਤਾ ਸਵ. ਈਸ਼ਰ ਸਿੰਘ ਨਿੱਝਰ ਜੋ ਕਿ ਪਿਛਲੇ ਦਿਨੀਂ ਸਦੀਵ ਕਾਲ ਲਈ ਵਿਛੋੜਾ ਦੇ ਗਏ ਸਨ, ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਇਆ। ਈਸ਼ਰ ਸਿੰਘ ਨਿੱਝਰ ਜੋ ਕਿ ਸਾਬਕਾ ਫੌਜੀ ਸਨ, ਉਨ੍ਹਾਂ ਆਪਣੀ ਰੈਜੀਮੈਂਟ ਆਰਮਡ ਕੋਰ 62 ਕੈਵਲਰੀ ਟੈਂਕ ਰਸਾਲੇ ਚ 1965 ਅਤੇ 1971 ਭਾਰਤ ਪਾਕ ਜੰਗ ਚ ਹਿੱਸਾ ਲਿਆ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਯੋਗਦਾਨ ਦਿੱਤਾ। ਸ਼ਨਿੱਚਰਵਾਰ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਬਲਿਹਾਰ ਸਿੰਘ ਸ਼ਮਸ਼ਪੁਰ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਐਸਪੀ ਰਮਨਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜਿਲ੍ਹਾ ਇੰਚਾਰਜ ਨਵਦੀਪ ਢੀਂਗਰਾ, ਸਾਬਕਾ ਡੀਐਸਪੀ ਨਾਹਰ ਸਿੰਘ, ਲੋਕ ਸੰਪਰਕ ਅਧਿਕਾਰੀ ਭੁਪੇਸ਼ ਚੱਠਾ, ਸਾਬਕਾ ਡੀਪੀਆਰਓ ਉਜਾਗਰ ਸਿੰਘ, ਪ੍ਰੋਫੈਸਰ ਡਾ. ਗੁਰਸੇਵਕ ਲੰਬੀ, ਬਾਬਾ ਬਲਵਿੰਦਰ ਸਿੰਘ ਸੈਫ਼ਦੀਪੁਰ, ਸੁਰਜੀਤ ਸਿੰਘ ਕਟਾਰੀਆ, ਅਮਰਜੀਤ ਸਿੰਘ ਕਟਾਰੀਆ, ਭੁਪਿੰਦਰ ਸਿੰਘ ਵਿਰਕ ਸੈਫ਼ਦੀਪੁਰ, ਐਡਵੋਕੇਟ ਜਸਵੰਤ ਸਿੰਘ, ਐਡਵੋਕੇਟ ਅਲੰਕਾਰ ਅਰੋੜਾ, ਐਡਵੋਕੇਟ ਸੁਖਵਿੰਦਰ ਹੰਜਰਾ, ਜੋਰਾ ਸਿੰਘ ਬਲਬੇੜਾ ਕਿਸਾਨ ਆਗੂ, ਸਤਪਾਲ ਸਿੰਘ ਮਹਿਮਦਪੁਰ, ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੰਗੂ, ਪੱਤਰਕਾਰ ਦਰਸ਼ਨ ਮਿੱਠਾ, ਸਰਬਜੀਤ ਸੈਣੀ ਰਾਜਪੁਰਾ, ਰਾਕੇਸ਼ ਸ਼ਰਮਾ ਪੱਤਰਕਾਰ, ਬਲਜਿੰਦਰ ਸਿੰਘ ਸੋਢੀ ਮਾਰਕੀਟਿੰਗ ਮੈਨੇਜਰ ਪੰਜਾਬੀ ਜਾਗਰਣ, ਗੁਰਲਾਲ ਸਿੰਘ ਮੀਤ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ, ਮਨਜੀਤ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਹੈਡ ਗ੍ਰੰਥੀ ਗਿਆਨੀ ਅਵਤਾਰ ਸਿੰਘ, ਸੁਰਜੀਤ ਸਿੰਘ ਕੌਲੀ ਮੈਨੇਜਰ ਗੁਰਦੁਆਰਾ ਕਰਹਾਲੀ ਸਾਹਿਬ, ਮਲਕ ਸਿੰਘ ਸਰਪੰਚ ਬਹਾਦਰਗੜ੍ਹ, ਐਡੋਵਕੇਟ ਕੁਲਵੰਤ ਸਿੰਘ ਕਟਾਰੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਅਤੇ ਹੋਰ ਪਰਿਵਾਰਿਕ ਸੱਜਣ ਪਿਆਰਿਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ।