ਕਾਲੋਨੀ ਨੇੜਿਓਂ ਲਾਸ਼ ਬਰਾਮਦ
ਲਾਸ਼ ਬਰਾਮਦ ਲਾਸ਼ ਬਰਾਮਦ ਲਾਸ਼ ਬਰਾਮਦ
Publish Date: Sat, 03 Jan 2026 06:19 PM (IST)
Updated Date: Sat, 03 Jan 2026 06:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ ਗੁਰਦੁਆਰਾ ਦੂਨਿਵਾਰਣ ਸਾਹਿਬ ਨੇੜੇ ਗੁਰੂ ਤੇਗ ਬਹਾਦਰ ਕਾਲੋਨੀ ਕੋਲੋਂ ਇਕ ਲਾਸ਼ ਮਿਲੀ ਹੈ। ਥਾਣਾ ਅਨਾਜ ਮੰਡੀ ਪੁਲਿਸ ਅਨੁਸਾਰ ਮ੍ਰਿਤਕ ਦੀ ਅਸਲ ਪਛਾਣ ਨਹੀਂ ਹੋ ਸਕੀ ਹੈ, ਜਿਸ ਦੀ ਉਮਰ ਕਰੀਬ 50 ਸਾਲ, ਕੱਦ ਪੰਜ ਫੁੱਟ ਛੇ ਇੰਚ, ਰੰਗ ਸਾਂਵਲਾ, ਕੋਕਾ ਕੋਲਾ ਰੰਗ ਦੀ ਟੀ ਸ਼ਰਟ ਤੇ ਨੀਲੇ ਰੰਗ ਦੀ ਲੋਅਰ ਪਾਈ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।