ਹਲਕੀ ਬੂੰਦਾਬਾਦੀ ਤੇ ਸੰਘਣੀ ਧੁੰਦ ਨਾਲ ਨਵੇਂ ਸਾਲ ਦੀ ਹੋਈ ਸ਼ੁਰੂਆਤ
ਹਲਕੀ ਬੂੰਦਾਬਾਦੀ ਤੇ ਸੰਘਣੀ ਧੁੰਦ ਨਾਲ ਨਵੇਂ ਸਾਲ ਦੀ ਹੋਈ ਸ਼ੁਰੂਆਤ
Publish Date: Thu, 01 Jan 2026 05:45 PM (IST)
Updated Date: Fri, 02 Jan 2026 04:08 AM (IST)

ਅਗਲੇ 2 ਦਿਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ ਸਾਲ ਦੇ ਪਹਿਲਾਂ ਦਿਨ ਪਈ ਹੱਡੀਆਂ ਕੰਬਾਉਣ ਵਾਲੀ ਠੰਢ, ਲੋਕਾਂ ਘਰਾਂ ’ਚ ਹੋਏ ਬੰਦ ਸਾਰਾ ਦਿਨ ਚਾਰੇ ਪਾਸੇ ਛਾਈ ਰਹੀ ਸੰਘਣੀ ਧੁੰਦ, ਸੂਰਜ ਦੇਵਤਾ ਦੇ ਨਾ ਹੋਏ ਦਰਸ਼ਨ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਨਵੇਂ ਸਾਲ ਦੀ ਸ਼ੁਰੂਆਤ ਹਲਕੀ ਬੂੰਦਾਬਾਦੀ ਤੇ ਸੰਘਣੀ ਧੁੰਦ ਨਾ ਹੋਈ। ਸਾਲ ਦੇ ਪਹਿਲੇ ਦਿਨ ਹੱਡੀਆਂ ਕੰਬਾਉਣ ਵਾਲੀ ਠੰਢ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਕਰ ਦਿੱਤਾ। ਠੰਢ ਦਾ ਪ੍ਰਕੋਪ ਇਨ੍ਹਾਂ ਜ਼ਿਆਦਾ ਵਧ ਗਿਆ ਕਿ ਲੋਕ ਸਿਰਫ ਜ਼ਰੂਰੀ ਕੰਮਕਾਜ ਲਈ ਹੀ ਬਾਹਰ ਨਿਕਲੇ। ਇਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿਚ ਲੋਕਾਂ ਦੀ ਆਮਦ ਘੱਟ ਨਜ਼ਰ ਆਈ। ਸਾਰਾ ਦਿਨ ਇਲਾਕੇ ਵਿਚ ਧੁੰਦ ਛਾਈ ਰਹੀ ਅਤੇ ਸੂਰਜ ਦੇਵਤਾ ਨੇ ਵੀ ਦਰਸ਼ਨ ਨਹੀਂ ਦਿੱਤੇ। ਵੱਧ ਤੋ ਵੱਧ ਤਾਪਮਾਨ 16 ਡਿਗਰੀ ਤੇ ਘੱਠੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਸਿਹਤ ਵਿਭਾਗ ਵਲੋ ਵੀ ਠੰਢ ਦੇ ਮੱਦੇਨਜਰ ਲੋਕਾਂ ਨੂੰ ਬਚਾਅ ਰੱਖਣ ਲਈ ਅਡਵਾਈਜਰੀ ਜਾਰੀ ਕਰ ਦਿੱਤੀ ਹੈ। ਠੰਢ ਕਣਕ ਲਈ ਵਰਦਾਨ, ਸਬਜੀਆਂ ਨੂੰ ਨੁਕਸਾਨ ਦੱਸ ਦੇਈਏ ਕਿ ਲਗਾਤਾਰ ਵਧ ਰਹੀ ਹੱਢ ਚੀਰਵੀ ਠੰਢ ਕਾਰਨ ਜਨਜੀਵਨ ਹੀ ਨਹੀ, ਬਲਕਿ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੋਣ ਲੱਗੀ ਹੈ। ਠੰਢ ਕਾਰਨ ਬਲੱਡ ਪ੍ਰੈੱਸ਼ਰ, ਜੁਕਾਮ, ਖਾਂਸੀ ਦੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਜਦਕਿ ਦੂਜੇ ਪਾਸੇ ਖੇਤਾਂ ਵਿੱਚ ਸਬਜੀ ਉਤਪਾਦਕ ਕਿਸਾਨਾਂ ਦੇ ਲਈ ਕੋਹਰਾ ਮੁਸੀਬਤ ਖੜੀ ਕਰ ਰਿਹਾ ਹੈ। ਇਸ ਨਾਲ ਆਲੂ, ਗੋਭੀ, ਗਾਜਰ ਆਦਿ ਮੌਸਮੀ ਸਬਜੀਆਂ ਤੇ ਅਸਰ ਪੈ ਰਿਹਾ ਹੈ। ਹਾਲਾਂਕਿ, ਕਣਕ ਦੇ ਲਈ ਕਿਸਾਨ ਠੰਢ ਅਤੇ ਕੋਹਰੇ ਨੂੰ ਚੰਗਾ ਮੰਨ ਰਹੇ ਹਨ। ਸਰਦੀ ਬੁਖਾਰ ਦੇ ਮਾਮਲੇ ਵਧੇ, ਅਡਵਾਈਜਰਪੀ ਜਾਰੀ ਠੰਢ ਅਤੇ ਸੀਤ ਲਹਿਰ ਕਾਰਨ ਬੱਚੇ ਤੋ ਲੈ ਕੇ ਬਜ਼ੁਰਗ ਸਾਰੇ ਪ੍ਰਭਾਵਿਤ ਹੋ ਰਹੇ ਹਨ। ਠੰਢ ਕਾਰਨ ਸਿਰਦਰਦ, ਬੁਖਾਰ, ਜੁਕਾਮ, ਛਿੱਕਾ, ਛਾਤੀ ਵਿੱਚ ਦਰਦ, ਗੋਡਿਆਂ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ ਆਦਿ ਨਾਲ ਲੋਕ ਪੀੜਤ ਹੋ ਰਹੇ ਹਨ ਅਤੇ ਡਾਕਟਰਾਂ ਕੋਲ ਵੱਡੀ ਗਿਣਤੀ ਲੋਕ ਇਲਾਜ ਲਈ ਪੁੱਜ ਰਹੇ ਹਨ। ਠੰਢ ਦੇ ਮੱਦੇਨਜਰ ਸਿਹਤ ਵਿਭਾਗ ਨੇ ਵੀ ਅਡਵਾਈਜਰੀ ਜਾਰੀ ਕਰਕੇ ਲੋਕਾਂ ਨੂੰ ਸਿਹਤ ਪ੍ਰਤੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਿਵਲ ਸਰਜਨ ਡਾ.ਅਮਰਜੀਤ ਕੌਰ ਨੇ ਕਿਹਾ ਕਿ ਸਰਦੀ ਨਾਲ ਬੁਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਤੇ ਵੱਧ ਪ੍ਰਭਾਵ ਪੈਂਦਾ ਹੈ ਇਸ ਲਈ ਉਨ੍ਹਾਂ ਦੀ ਖਾਸ ਦੇਖਭਾਲ ਕਰਨ ਦੀ ਲੋੜ ਹੈ। ਠੰਡ ਅਤੇ ਧੁੰਦ ਵਿੱਚ ਬੁਜ਼ੁਰਗਾਂ ਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ ਜਾਂ ਦੇਰ ਸ਼ਾਮ ਘਰ ਤੋਂ ਬਾਹਰ ਨਿਕਲਣ ਜਾਂ ਸੈਰ ਕਰਨ ਤੋਂ ਬਚਣਾ ਚਾਹੀਦਾ ਹੈ l ਇਸ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਨਮੂਨੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਉਹਨਾਂ ਨੂੰ ਠੰਡ ਕਾਰਨ ਉਲਟੀ ਅਤੇ ਦਸਤ ਵੀ ਲੱਗ ਸਕਦੇ ਹਨ। ਇਸ ਲਈ ਛੋਟੇ ਬੱਚਿਆਂ ਨੂੰ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ ਨਾਲ ਹੀ ਬੱਚਿਆਂ ਨੂੰ ਸਿਰ ਢੱਕੇਣ ਲਈ ਟੋਪੀ, ਹੱਥਾਂ ਅਤੇ ਪੈਰਾਂ ਵਿੱਚ ਦਸਤਾਨੇ ਅਤੇ ਜੁਰਾਬਾਂ ਪਾਓ। ਠੰਢ ਕਾਰਨ ਬਾਜ਼ਾਰ ਰਹੇ ਸੁੰਨੇ, ਦੁਕਾਨਦਾਰ ਹੋਏ ਵਿਹਲੇ ਵੀਰਵਾਰ ਨੂੰ ਸਾਲ ਦੇ ਪਹਿਲੇ ਦਿਨ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਚਲਦਿਆਂ ਜਿਆਦਾਤਰ ਲੋਕਾਂ ਨੇ ਘਰ ਰਹਿ ਕੇ ਹੀ ਆਪਣਾ ਸਮਾਂ ਲੰਘਾਇਆ। ਹਾਲਾਂਕਿ, ਸਵੇਰੇ ਸ਼ਹਿਰ ਦੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਲਈ ਲੋਕ ਵੱਡੀ ਗਿਣਤੀ ਪੁੱਜੇ, ਪ੍ਰੰਤੂ ਇਸਤੋ ਬਾਅਦ ਸ਼ਹਿਰ ਦੇ ਜਿਆਦਾਤਰ ਬਜ਼ਾਰ ਲੋਕਾਂ ਦੀ ਆਮਦ ਘੱਟ ਹੋਣ ਕਾਰਨ ਸੁੰਨੇ ਜਿਹੇ ਹੀ ਨਜ਼ਰ ਆਏ। ਵਿਹਲੇ ਬੈਠੇ ਦੁਕਾਨਦਾਰ ਸਾਰਾ ਦਿਨ ਗਾਹਕਾਂ ਦੀ ਰਾਹ ਵੇਖਦੇ ਰਹੇ ਜਾਂ ਉਨ੍ਹਾਂ ਦੁਕਾਨਾਂ ਅੱਗੇ ਅੱਗ ਬਾਲਕੇ ਸੇਕਦਿਆਂ ਆਪਣਾ ਸਮਾਂ ਬਿਤਾਇਆ ਅਤੇ ਸ਼ਾਮ ਨੂੰ ਦਿਨ ਢਲਦਿਆਂ ਹੀ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਮੁੜ ਗਏ।