ਹਲਕੇ ਦੇ ਕਿਸਾਨਾਂ ਲਈ 'ਸੰਜੀਵਨੀ ਬੂਟੀ' ਸਾਬਿਤ ਹੋਣਗੇ ਨਵੇਂ ਨਹਿਰੀ ਪ੍ਰਾਜੈਕਟ : ਵਿਧਾਇਕ ਗੱਜਣ ਮਾਜਰਾ
ਹਲਕੇ ਦੇ ਕਿਸਾਨਾਂ ਲਈ 'ਸੰਜੀਵਨੀ ਬੂਟੀ' ਸਾਬਿਤ ਹੋਣਗੇ ਨਵੇਂ ਨਹਿਰੀ ਪ੍ਰੋਜੈਕਟ ; ਵਿਧਾਇਕ ਗੱਜਣ ਮਾਜਰਾ
Publish Date: Sun, 25 Jan 2026 04:01 PM (IST)
Updated Date: Mon, 26 Jan 2026 04:01 AM (IST)

69 ਕਰੋੜ ਦੇ ਅੰਡਰ ਗਰਾਊਂਡ ਰਜਵਾਹੇ ਦਾ ਕੀਤੀ ਰਸਮੀ ਸ਼ੁਰੂਆਤ 10 ਹਜ਼ਾਰ ਏਕੜ ਰਕਬੇ ਦੀ ਸਿੰਚਾਈ ਲਈ ਮਿਲੇਗਾ ਨਹਿਰੀ ਪਾਣੀ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਵਿਧਾਨ ਸਭਾ ਹਲਕਾ ਅਮਰਗੜ੍ਹ ਚ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਯਤਨਾਂ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਹਲਕੇ ਅੰਦਰ ਕਰੀਬ ਢਾਈ ਸੌ ਕਰੋੜ ਦੇ ਨਹਿਰੀ ਪਾਣੀ ਦੀ ਸਿੰਚਾਈ ਲਈ ਪ੍ਰੋਜੈਕਟ ਚੱਲ ਰਹੇ ਹਨ। ਵਿਧਾਇਕ ਗੱਜਣਮਾਜਰਾ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੁਣ ਹਲਕੇ ਨੂੰ 69 ਕਰੋੜ ਰੁਪਏ ਦਾ ਨਵਾਂ ਅੰਡਰ ਗਰਾਊਂਡ ਗੱਜਣਮਾਜਰਾ ਰਜਵਾਹਾ ਨਹਿਰੀ ਪ੍ਰੋਜੈਕਟ ਮਿਲਿਆ ਹੈ। ਜੋ ਮਾਂਹਪੁਰ ਹੈੱਡ ਤੋਂ ਸ਼ੁਰੂ ਹੋ ਕੇ ਹਥੋਆ ਪਿੰਡ ਤੱਕ ਬਣੇਗਾ ਤੇ ਇਹ 22 ਪਿੰਡਾਂ ਦੇ ਕਿਸਾਨਾਂ ਨੂੰ ਖੇਤੀ ਵਾਸਤੇ ਨਹਿਰੀ ਪਾਣੀ ਮੁਹਈਆ ਕਰਵਾਏਗਾ। ਪ੍ਰੋ. ਗੱਜਣ ਮਾਜਰਾ ਨੇ ਕਿਹਾ ਕਿ ਅੰਗਰੇਜ਼ਾਂ ਵੱਲੋਂ ਮਾਲੇਰਕੋਟਲਾ ਰਿਆਸਤ ਨਾਲ ਨਹਿਰੀ ਪਾਣੀ ਦੇਣ ਲਈ ਕੀਤੇ ਗਏ ਵਿਤਕਰੇ ਨੂੰ ਪੂਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਅਮਰਗੜ੍ਹ ਲਈ ਨਹਿਰੀ ਪਾਣੀ ਦੀ ਸਿੰਜਾਈ ਲਈ ਵੱਡੇ ਪ੍ਰੋਜੈਕਟ ਦਿੱਤੇ ਗਏ ਹਨ,ਜੋ ਕਿ ਕਈ ਪਿੰਡਾਂ ਦੇ ਕਿਸਾਨਾਂ ਲਈ ਸੰਜੀਵਨੀ ਬੂਟੀ ਸਾਬਿਤ ਹੋਣਗੇ। ਉਹਨਾਂ ਕਿਹਾ ਕਿ ਪਹਿਲਾਂ ਹੀ ਡਾਰਕ ਜੋਨ ਦੀ ਮਾਰ ਝੱਲ ਰਹੇ ਹਲਕੇ ਦੇ ਕਰੀਬ 2 ਦਰਜਨ ਪਿੰਡਾਂ ਵਿੱਚ ਇਸ ਰਜਵਾਹੇ ਦਾ ਪਾਣੀ ਪਹੁੰਚਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸਮੇਂ ਕਿਸਾਨਾਂ ਨੇ ਵਿਧਾਇਕ ਗੱਜਣ ਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਜਿੱਥੇ ਲੰਮੇ ਚਿਰ ਤੋਂ ਤਿਹਾਈਆਂ ਜਮੀਨਾਂ ਦੀ ਪਿਆਸ ਬੁਝੇਗੀ ਅਤੇ ਜਮੀਨਾਂ ਨੂੰ ਖਣਿਜ ਭਰਪੂਰ ਪਾਣੀ ਮਿਲੇਗਾ ਉੱਥੇ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਵਿਧਾਇਕ ਗੱਜਣ ਮਾਜਰਾ ਦਾ ਇਹ ਉਪਰਾਲਾ ਬੇਹੱਦ ਸਲਾਘਾਯੋਗ ਹੈ। ਇਸ ਸਮੇਂ ਹਰਦੀਪ ਸਿੰਘ,ਨਿਰਮਲ ਸਿੰਘ,ਰਣਜੀਤ ਸਿੰਘ,ਬਹਾਦਰ ਸਿੰਘ,ਰਣਜੀਤ ਸਿੰਘ,ਜੰਗ ਸਿੰਘ,ਪੰਚ ਅਮਰਜੀਤ ਸਿੰਘ, ਚਰਨ ਸਿੰਘ,ਪੰਚ ਬਲਵੀਰ ਸਿੰਘ,ਲਾਲ ਸਿੰਘ ਫੌਜੀ,ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ,ਕੁਲਜੀਤ ਸਿੰਘ,ਪੰਚ ਅਮਰ ਸਿੰਘ ਰੰਧਾਵਾ,ਰਾਕੇਸ਼ ਕੁਮਾਰ,ਜਗਜੀਤ ਸਿੰਘ, ਡਾ.ਕੁਲਦੀਪ ਸਿੰਘ ਤੇ ਸੁਖਦੇਵ ਸਿੰਘ ਹਾਜ਼ਰ ਸਨ।