ਸਰਕਾਰ ਦੇ ਫੈਸਲੇ ਜਨਤਾ ਲਈ ਲਾਭਕਾਰੀ ਸਾਬਤ ਹੋਏ : ਮਿੱਤਲ
ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲੇ ਆਮ ਜਨਤਾ ਲਈ ਲਾਭਕਾਰੀ ਸਾਬਤ ਹੋਏ: ਵਿਧਾਇਕਾ ਨੀਨਾ ਮਿੱਤਲ
Publish Date: Mon, 20 Apr 2026 05:40 PM (IST)
Updated Date: Mon, 20 Apr 2026 05:42 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਵਿਚ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ। ਇਸ ਤਹਿਤ ਵਾਰਡ ਨੰਬਰ 15 ਅਤੇ 16 ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਤੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਦਾਮਨ ਫੜ ਲਿਆ। ਇਸ ਮੌਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਤੇ ਐਡਵੋਕੇਟ ਲਵੀਸ ਮਿੱਤਲ ਦੀ ਮੌਜੂਦਗੀ ਵਿੱਚ ਨਵੇਂ ਮੈਂਬਰਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਵਿਚ ਮਹੇਸ਼ ਗਰਗ, ਭਾਵਨਾ ਗਰਗ, ਧੀਰਜ ਗਰਗ, ਹਰਸ਼ ਗਰਗ, ਰਘੁਵੀਰ ਸਿੰਘ ਬੰਟੀ, ਸਤਵੀਰ ਸਿੰਘ, ਵਰਿੰਦਰ ਸ਼ਰਮਾ, ਗੁਰਮੀਤ ਸਿੰਘ, ਇਕਬਾਲ ਸਿੰਘ,ਬੋਹੜ ਸਿੰਘ, ਸਤਵੀਰ ਸ਼ਰਮਾ, ਸੰਜੀਵ ਕੁਮਾਰ, ਰਾਜ ਕੌਰ, ਮਨਦੀਪ ਕੌਰ, ਜੋਤੀ, ਕੋਮਲ, ਗੀਤਾ, ਆਸਾਂ ਰਾਣੀ, ਸੀਮਾ ਕੁਮਾਰੀ ਅਤੇ ਅਨੁਮੀਤਾ ਸ਼ਰਮਾ ਆਦਿ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਭ ਨੇ ਆਮ ਆਦਮੀ ਪਾਰਟੀ ਦੀ ਨੀਤੀ ਅਤੇ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਵਿਸ਼ਵਾਸ ਜਤਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਥ ਪ੍ਰਧਾਨ ਰਾਜੇਸ਼ ਬੋਵਾ, ਯੂਥ ਆਗੂ ਸਵਰਨਦੀਪ ਸਿੰਘ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿਚ ਕਈ ਇਤਿਹਾਸਕ ਅਤੇ ਲੋਕ-ਹਿਤੈਸ਼ੀ ਫੈਸਲੇ ਕੀਤੇ ਹਨ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਹਲਕਾ ਰਾਜਪੁਰਾ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਹਰ ਇਲਾਕੇ ਵਿਚ ਪਾਣੀ, ਸੜਕਾਂ, ਸਿਹਤ ਅਤੇ ਸਿੱਖਿਆ ਵਰਗੀਆਂ ਮੁੱਢਲੀ ਸਹੂਲਤਾਂ ਨੂੰ ਸੁਧਾਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੌਜੂਦ ਆਪ ਆਗੂ ਵਾਰਡ ਨੰਬਰ 15 ਵਰਿੰਦਰ ਮੋਜੀ,ਧੀਰਜ ਗਰਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜਦੇ ਰਹਿਣਗੇ, ਜਿਸ ਨਾਲ ਹਲਕਾ ਰਾਜਪੁਰਾ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ।ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਨੌਜਵਾਨ ਅਤੇ ਬੀਬੀਆਂ ਮੌਜੂਦ ਸਨ।