ਰਾਜਪੁਰਾ ਦੇ ਵਿਕਾਸ ਪਹਿਲੀ ਤਰਜੀਹ : ਵਿਧਾਇਕਾ ਮਿੱਤਲ
ਰਾਜਪੁਰਾ ਦੇ ਵਿਕਾਸ ਪਹਿਲੀ ਤਰਜੀਹ: ਵਿਧਾਇਕਾ ਮਿੱਤਲ
Publish Date: Fri, 06 Mar 2026 04:25 PM (IST)
Updated Date: Fri, 06 Mar 2026 04:27 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਬਲਾਕ ਸੰਮਤੀ ਰਾਜਪੁਰਾ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ ਇਕ ਵਿਸ਼ੇਸ਼ ਮੀਟਿੰਗ ਐੱਸਡੀਐੱਮ ਰਾਜਪੁਰਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਬਲਾਕ ਸੰਮਤੀ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚੋਣ ਦੌਰਾਨ ਸਮੂਹ ਬਲਾਕ ਸੰਮਤੀ ਮੈਂਬਰਾਂ ਵੱਲੋਂ ਮਤਾ ਪਾਸ ਕਰਕੇ ਉੜਦਨ ਜੋਨ ਤੋਂ ਐੱਸ.ਸੀ. ਬਲਵਿੰਦਰ ਸਿੰਘ ਵਾਸੀ ਉੜਦਨ ਨੂੰ ਬਲਾਕ ਸੰਮਤੀ ਰਾਜਪੁਰਾ ਦਾ ਚੇਅਰਮੈਨ ਅਤੇ ਰੰਗੀਆਂ ਜ਼ੋਨ ਤੋਂ ਸੰਧਿਆ ਵਾਸੀ ਪਿੰਡ ਸੁਰਲ ਕਲਾਂ ਨੂੰ ਵਾਈਸ ਚੇਅਰਮੈਨ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਨਵ-ਨਿਯੁਕਤ ਚੇਅਰਮੈਨ ਬਲਵਿੰਦਰ ਸਿੰਘ ਉੜਦਨ ਅਤੇ ਵਾਈਸ ਚੇਅਰਮੈਨ ਸੰਧਿਆ ਸੁਰਲ ਕਲਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਕਾਰਜਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਨਵ-ਚੁਣੇ ਚੇਅਰਮੈਨ ਬਲਵਿੰਦਰ ਸਿੰਘ ਉੜਦਨ ਅਤੇ ਵਾਈਸ ਚੇਅਰਮੈਨ ਸੰਧਿਆ ਸੁਰਲ ਕਲਾਂ ਨੇ ਵਿਧਾਇਕਾ ਨੀਨਾ ਮਿੱਤਲ ਅਤੇ ਸਮੂਹ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਲਵੀਸ ਮਿੱਤਲ,ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਅਲੂਣਾ, ਯੂਥ ਪ੍ਰਧਾਨ ਰਾਜੇਸ਼ ਬੋਵਾ , ਜਸਪਾਲ ਸਿੰਘ ਪਿਲਖਣੀ, ਸਨੀ ਕਾਠਪਾਲ ਸਮੇਂਤ ਹੋਰ ਵੀ ਬਲਾਕ ਸੰਮਤੀ ਮੈਂਬਰ ਅਤੇ ਪਾਰਟੀ ਅਹੁਦੇਦਾਰ ਮੌਜੂਦ ਸਨ।