ਜਨਤਾ ਦੇ ਕੰਮ ਨੂੰ ਸਮਾਂਬੱਧ ਢੰਗ ਨਾਲ ਕਰਵਾਉਣਾ ਲਈ ਸਰਕਾਰ ਵਚਨਬੱਧ : ਮਿੱਤਲ
ਲੌੜੀਦੀਆ ਸਹੂਲਤਾਂ ਮੁੱਹਈਆ ਕਰਵਾਉਣ ਪਹਿਲੀ ਤਰਜੀਹ: ਮਿੱਤਲ
Publish Date: Sun, 08 Feb 2026 06:29 PM (IST)
Updated Date: Sun, 08 Feb 2026 06:32 PM (IST)

ਫੋਟੋ 8ਪੀਟੀਐਲ: 18 -ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਪ ’ਚ ਸ਼ਾਮਲ ਹੋਏ ਵਰਕਰ -ਵਿਧਾਇਕਾ ਨੀਨਾ ਮਿੱਤਲ ਨੇ ਨਵੇਂ ਵਰਕਰਾਂ ਦਾ ਕੀਤਾ ਸਵਾਗਤ ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਆਮ ਆਦਮੀ ਪਾਰਟੀ ਦੇ ਹੱਕ ’ਚ ਲੋਕਾਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ। ਇਸ ਤਹਿਤ ਰਾਜਪੁਰਾ ਦੇ ਨਵੇਂ ਬਣੇ ਵਾਰਡ ਨੰਬਰ 26 ਤੋਂ ਸਮਾਜਸੇਵੀ ਰਾਜਪਾਲ ਪੰਮੀ ਦੀ ਅਗਵਾਈ ਹੇਠ ਦਰਜਨਾਂ ਵਿਅਕਤੀਆਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵਿਧਾਇਕ ਨੀਨਾ ਮਿੱਤਲ ਦੀ ਮੌਜੂਦਗੀ ਵਿਚ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸੇ ਸਬੰਧੀ ਮਿਰਚ ਮੰਡੀ ਦੇ ਰਾਮਲੀਲ੍ਹਾ ਮੈਦਾਨ ਨੇੜੇ ਰੱਖੇ ਗਏ ਇਕ ਵਿਸ਼ੇਸ਼ ਸਮਾਗਮ ਵਿਚ ਸ਼ਮੂਲੀਅਤ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ ਨੇ ਦਰਜਨਾਂ ਵਿਅਕਤੀਆਂ ਨੂੰ ਵਿਅਕਤੀਆਂ ਨੂੰ ਓਮ ਪ੍ਰਕਾਸ਼, ਡਾ. ਨਰਿੰਦਰ, ਦਿਲਪ੍ਰੀਤ, ਰਘਬੀਰ, ਧਰਮਵੀਰ, ਲਖਵਿੰਦਰ ਕੁਮਾਰ, ਕਰਮਜੀਤ, ਅੰਮਿਤਪਾਲ, ਜਸਵਿੰਦਰ ਸਿੰਘ, ਧਰਮਾਂ,ਰਾਜ ਕੁਮਾਰੀ,ਸੋਮਤੀ ਦੇਵੀ,ਬੀਰੋ ਦੇਵੀ, ਮਹਿੰਦਰੋ ਦੇਵੀ,ਪਾਲਾ ਰਾਮ,ਨਿੱਕਾ ਆਦਿ ਨੂੰ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕਰਕੇ ਆਪ ਵਿਚ ਸ਼ਾਮਿਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਅਜੈ ਮਿੱਤਲ, ਐਡਵੋਕੇਟ ਲਵੀਸ਼ ਮਿੱਤਲ, ਟਿੰਕੂ ਬਾਂਸਲ ਚੇਅਰਮੈਨ ਵਪਾਰ ਕਮੀਸਨ, ਸ਼ਾਮ ਸੁੰਦਰ ਵਧਵਾ, ਸਚਿਨ ਮਿੱਤਲ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਨਵੇਂ ਚਿਹਰਿਆਂ ਨਾਲ ਪਾਰਟੀ ਨੂੰ ਹੋਰ ਬਲ ਮਿਲਿਆ ਹੈ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਮਾਨ ਸਰਕਾਰ ਜਨਤਾ ਦੇ ਕੰਮ ਨੂੰ ਸਮਾਂਬੱਧ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਹਮੇਸ਼ਾ ਵਚਨਬੱਧ ਰਹੇਗੀ। ਇਸ ਮੌਕੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਰਾਜਪਾਲ ਪੰਮੀ ਤੇ ਸਾਥੀਆਂ ਨੇ ਪਾਰਟੀ ਦੀਆਂ ਨੀਤੀਆਂ ’ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਅਸਲ ਜ਼ਰੂਰਤਾਂ ਤੇ ਪਹਿਲ ਦੇ ਅਧਾਰ ਤੇ ਕੰਮ ਕਰ ਰਹੀ ਹੈ। ਇਸ ਮੌਕੇ ਸਚਿਨ ਮਿੱਤਲ,ਯੂਥ ਪ੍ਰਧਾਨ ਰਾਜੇਸ਼ ਬੋਵਾ, ਐਡਵੋਕੇਟ ਸੰਦੀਪ ਬਾਵਾ,ਨਿਤਿਨ ਪਹੁੰਜਾ,ਸ਼ਾਮ ਸੁੰਦਰ ਵਧਵਾ,ਅਨੀਤਾ ਰਾਣੀ,ਮੁਨੀਸ਼ ਜਿੰਦਲ,ਅਮਰਿੰਦਰ ਸਿੰਘ ਮੀਰੀ, ਰਾਜਗਿਰੀ ਨਲਾਸ,ਅਮਨ ਸਰਪੰਚ, ਰਾਜ ਕੁਮਾਰ ਆਦਿ ਹੋਰ ਵੀ ਪਾਰਟੀ ਵਲੰਟੀਅਰ ਅਤੇ ਮਿਰਚ ਮੰਡੀ ਵਾਰਡ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।