ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਭਾਜਪਾ ਸਰਕਾਰ ਜ਼ਰੂਰੀ : ਨਾਇਬ ਸਿੰਘ ਸੈਣੀ
ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਭਾਜਪਾ ਸਰਕਾਰ ਜਰੂਰੀ: ਨਾਇਬ ਸਿੰਘ ਸੈਣੀ
Publish Date: Fri, 06 Feb 2026 07:29 PM (IST)
Updated Date: Sat, 07 Feb 2026 04:08 AM (IST)

- ਕਾਂਗਰਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ : ਅਸ਼ਵਨੀ ਸਰਮਾ ਫੋਟੋ 6ਪੀਟੀਐਲ: 27 ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ ਬਲਬੇੜ੍ਹਾ : ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸੂਬੇ ’ਚ ਵੀ ਹਰਿਆਣਾ ਵਾਂਗ ਭਾਜਪਾ ਪਾਰਟੀ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ। ਇਹ ਵਿਚਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਲਕਾ ਸਨੌਰ ਦੇ ਪਿੰਡ ਪੰਜੋਲਾ ਵਿਖੇ ਸਤਪਾਲ ਸਿੰਘ ਪੂਨੀਆ ਵੱਲੋਂ ਕਰਵਾਏ ਗਏ ਇਕ ਵੱਡੇ ਸਮਾਗਮ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਆਪਣੀ ਹਰਿਆਣਾਂ ਸਰਕਾਰ ਦੀਆਂ ਨੀਤੀਆਂ ਬਾਰੇ ਦਸਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਬਹੁਤੀਆਂ ਫਸਲਾਂ ’ਤੇ ਐੱਮਐੱਸਪੀ ਦੇ ਦਿੱਤੀ ਹੈ, ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਪੰਜਾਬ ਨਾਲੋਂ ਵੱਧ ਦਿੱਤੀ ਜਾ ਰਹੀ ਹੈ, ਬਾਕੀ ਹੋਰ ਵੀ ਉਨ੍ਹਾਂ ਬਹੁਤ ਸਾਰੀਆ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰਿਆਣਾਂ ਦੇ ਲੋਕ ਭਾਜਪਾ ਸਰਕਾਰ ਦੀਆਂ ਨੀਤੀਆ ਤੋਂ ਖੁਸ਼ ਹਨ, ਇਸ ਲਈ ਹਰਿਆਣਾ ਦੇ ਲੋਕਾਂ ਨੇ ਹਰਿਆਣਾ ’ਚ ਤੀਜੀ ਵਾਰ ਭਾਜਪਾ ਸਰਕਾਰ ਬਣਾਈ ਹੈ। ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ’ਚ ਵੀ ਭਾਜਪਾ ਪਾਰਟੀ ਦੀ ਡਬਲ ਇੰਜਣ ਸਰਕਾਰ ਬਣਾਈਏ ਤੇ ਪੰਜਾਬ ਨੂੰ ਇਕ ਖੁਸ਼ਹਾਲ ਸੂਬਾ ਬਣਾਈਏ। ਇਸ ਮੌਕੇ ਉਨ੍ਹਾਂ ਵੱਲੋਂ ਸਤਪਾਲ ਸਿੰਘ ਪੂਨੀਆ ਨੂੰ ਭਾਜਪਾ ਪਾਰਟੀ ’ਚ ਆਉਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਸੂਬਾ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਅੱਜ ਇਕ ਨਸ਼ਿਆਂ ਦਾ ਸਮੁੰਦਰ ਤੇ ਗੈਂਗਵਾਰ ਸੂਬਾ ਬਣ ਕੇ ਰਹਿ ਗਿਆ ਹੈ, ਹਰ ਰੋਜ਼ ਸ਼ਰੇਆਮ ਨਿਰਦੋਸ਼ ਲੋਕਾਂ ਦੇ ਕਤਲ ਹੋ ਰਹੇ ਹਨ, ਕਿਸੇ ’ਤੇ ਕੋਈ ਕਾਰਵਾਈ ਨਹੀ, ਕਾਨੂੰਨ ਨਾਂ ਦੀ ਪੰਜਾਬ ’ਚ ਕੋਈ ਚੀਜ਼ ਨਹੀਂ ਹੈ। ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ, ਹੁਣ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ’ਤੇ ਵੋਟਾਂ ਪੁਆ ਕੇ ਕਿਸੇ ਦੀ ਬਾਤ ਨਹੀਂ ਪੁੱਛੀ ਤੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਇੰਨਾਂ ਦੱਬ ਦਿੱਤਾ ਕਿ ਬਚਣਾ ਮੁਸ਼ਕਲ ਹੈ। ਜੇ ਕੋਈ ਬਚਾਅ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਹੀ ਬਚਾਅ ਸਕਦੀ ਹੈ ਤੇ ਹੁਣ ਪੰਜਾਬ ਦੇ ਲੋਕ ਭਾਜਪਾ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਪ੍ਰਧਾਨ ਸਤਪਾਲ ਪੂਨੀਆਂ ਪੂਨੀਆਂ ਨੇ ਵੱਡੀ ਗਿਣਤੀ ’ਚ ਪਹੁੰਚੇ ਖੇਤਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਭਾਜਪਾ ਦੀਆਂ ਨੀਤੀਆਂ ਦੇ ਮੱਦੇਨਜ਼ਰ ਭਾਜਪਾ ਜੁਆਇਨ ਕੀਤੀ ਹੈ ਤੇ ਹੁਣ ਹਾਈ ਕਮਾਨ ਦੇ ਹੁਕਮ ਅਨੁਸਾਰ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਇਕ ਕਰ ਦੇਵਾਂਗੇ। ਇਸ ਮੌਕੇ ਪ੍ਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਹੁਣ ਭਾਜਪਾ ਸਰਕਾਰ ਬਣਨੀ ਤੈਅ ਹੋ ਗਈ ਹੈ ਤੇ ਆਂਉਣ ਵਾਲੀ 2027 ਵਿਚ ਪੰਜਾਬ ਅੰਦਰ ਭਾਜਪਾ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਹੋਬੀ ਧਾਲੀਵਾਲ ਐਕਟਰ, ਕੁਲਵੰਤ ਬਾਜੀਗਰ ਸਾਬਕਾ ਵਿਧਾਇਕ ਗੂਹਲਾ, ਸੁਰਿੰਦਰ ਸਿੰਘ ਖੇੜਕੀ, ਹਰਮੇਸ਼ ਗੋਇਲ, ਜਸਪਾਲ ਸਿੰਘ ਗੰਗਰੋਲਾ, ਰਾਮੇਸ਼ਵਰ ਸ਼ਰਮਾ, ਜੈਮਲ ਸਿੰਘ ਅਰਨੋਲੀ, ਗੁਰਦੀਪ ਸਿੰਘ ਤੇਜੀ, ਜਸਵਿੰਦਰ ਸਿੰਘ ਜਾਫਰਪੁਰ, ਗੁਰਮੇਲ ਸਿੰਘ ਜਾਫਰਪੁਰ, ਜਸਵਿੰਦਰ ਸਿੰਘ ਸਾਬਕਾ ਸਰਪੰਚ ਪਹਾੜੀਪੁਰ, ਜਰਨੈਲ ਸਿੰਘ ਸਰਪੰਚ ਪੰਜੋਲਾ, ਲਾਲ ਸਿੰਘ ਨੰਬਰਦਾਰ, ਵਿਨੋਦ ਸ਼ਰਮਾਂ, ਵਿਕਰਮ ਸ਼ਰਮਾ, ਗਿਆਨ ਸਿੰਘ ਨੰਬਰਦਾਰ ਗੱਗੜਪੁਰ, ਰਾਜਿੰਦਰ ਸ਼ਰਮਾ, ਸਰਬਜੀਤ ਸਿੰਘ, ਰਾਜਿੰਦਰ ਸਿੰਘ ਦੁਲਬਾ, ਬਲਜਿੰਦਰ ਸਿੰਘ ਦੁਲਬਾ, ਦਲਜੀਤ ਸਿੰਘ ਪ੍ਰਤਾਪਗੜ੍ਹ, ਜਗਜੀਤ ਸਿੰਘ ਮੁਹਾਦੀਪੁਰ, ਬਹਾਦਰ ਸਿੰਘ ਬਿਲਾਸਪੁਰ, ਬਲਜਿੰਦਰ ਸਿੰਘ ਬਿਲਾਸਪੁਰ, ਬਲਜਿੰਦਰ ਸਿੰਘ ਬਿਲਾਸਪੁਰ ਆਦਿ ਹਾਜ਼ਰ ਸਨ।