302 ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ
302 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
Publish Date: Wed, 01 Apr 2026 06:50 PM (IST)
Updated Date: Wed, 01 Apr 2026 06:52 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ਦੀ ਪੁਲਿਸ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਚੌਕੀ ਭੁਨਰਹੇਡ਼ੀ ਦੀ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਪੁਲਿਸ ਚੌਕੀ ਭੁਨਰਹੇਡ਼ੀ ਦੇ ਇੰਚਾਰਜ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਤੇ ਭੈਡ਼ੇ ਪੁਰਸ਼ਾਂ ਦੀ ਪਕਡ਼ ਲਈ ਗਸ਼ਤ ਉੱਤੇ ਸਨ, ਜਿਨ੍ਹਾਂ ਨੇ ਬਿਜਲੀ ਗਰਿੱਡ ਭੁਨਰਹੇਡ਼ੀ ਨੇਡ਼ੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈੱਕ ਕੀਤਾ ਤਾਂ ਉਸ ਕੋਲੋਂ 302 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ ਹਨ। ਇਸ ਵਿਅਕਤੀ ਦੀ ਪਛਾਣ ਹਨੀ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪੰਜੇਟਾ ਵਜੋਂ ਹੋਈ। ਪੁਲਿਸ ਚੌਕੀ ਭੁਨਰਹੇਡ਼ੀ ਦੀ ਪੁਲਿਸ ਨੇ ਇਸ ਵਿਅਕਤੀ ਵਿਰੁੱਧ ਨਸ਼ਾ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।