ਨਸ਼ਾ ਤਸਕਰੀ ਮਾਮਲੇ ’ਚ ਦੋਸ਼ੀ ਗ੍ਰਿਫ਼ਤਾਰ
ਨਸ਼ਾ ਤਸਕਰੀ ਮਾਮਲੇ ਵਿੱਚ ਦੋਸ਼ੀ ਗ੍ਰਿਫ਼ਤਾਰ
Publish Date: Sun, 04 Jan 2026 05:36 PM (IST)
Updated Date: Sun, 04 Jan 2026 05:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਥਾਣਾ ਅਨਾਜ ਮੰਡੀ ਖੇਤਰ ਤੋਂ ਪੁਲਿਸ ਨੇ ਚਿੱਟਾ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਉਪਿੰਦਰ ਸਿੰਘ ਵਾਸੀ ਤ੍ਰਿਪੜੀ ਤੇ ਰਾਕੇਸ਼ ਕੁਮਾਰ ਵਾਸੀ ਰਤਨ ਨਗਰ-ਸੀ, ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ 10 ਗ੍ਰਾਮ ਚਿੱਟਾ ਬਰਾਮਦ ਕਰਕੇ ਐਫਆਈਆਰ ਦਰਜ ਕੀਤੀ। ਉੱਥੇ ਹੀ ਥਾਣਾ ਕੋਤਵਾਲੀ ਖੇਤਰ ਵਿਚ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਸਮੇਤ ਇਕ ਨੌਜਵਾਨ ਸਾਹਿਲ ਰਾਮ ਵਾਸੀ ਅਨਾਰਦਾਨਾ ਚੌਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 100 ਗੋਲੀਆਂ ਬਰਾਮਦ ਹੋਈਆਂ ਹਨ।