ਅਗਰਵਾਲ ਫੋਰਮ ਨੇ ਧੂਮਧਾਮ ਨਾਲ ਮਨਾਈ ਹੋਲੀ
ਅਗਰਵਾਲ ਇੰਟੈਲੈਕਚੁਅਲ ਫੋਰਮ ਵੱਲੋਂ ਰੰਗਾਂ ਦਾ ਤਿਉਹਾਰ ਹੋਲੀ ਧੂਮਧਾਮ ਨਾਲ ਮਨਾਇਆ ਗਿਆ: ਜੈਨ
Publish Date: Fri, 06 Mar 2026 04:24 PM (IST)
Updated Date: Fri, 06 Mar 2026 04:27 PM (IST)

ਫੋਟੋ 6ਪੀਟੀਐਲ: 1 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਗਰਵਾਲ ਇੰਟੈਲੈਕਚੁਅਲ ਫੋਰਮ ਵੱਲੋਂ ਪ੍ਰਧਾਨ ਨਰੇਸ਼ ਕੁਮਾਰ ਜੈਨ ਦੀ ਅਗਵਾਈ ਹੇਠ ਪਟਿਆਲਾ ਦੇ ਫਲਾਈ ਓਵਰ ਹੋਟਲ ਵਿਚ ਰੰਗਾਂ ਦਾ ਤਿਉਹਾਰ ਹੋਲੀ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਅਨਿਲ ਗੁਪਤਾ ਤੇ ਡਾ. ਕੇ.ਸੀ. ਗਰਗ ਨੇ ਕੀਤੀ। ਇਸ ਮੌਕੇ ਤੇ ਪਹੁੰਚੇ ਸਾਰੇ ਅਹੁਦੇਦਾਰਾ ਅਤੇ ਸ਼ਹਿਰ ਦੇ ਹੋਰ ਵਿਅਕਤੀਆਂ ਦਾ ਸਵਾਗਤ ਫੁੱਲਾਂ ਦੀ ਵਰਖਾ ਅਤੇ ਡ੍ਰਾਈ ਆਰਗੈਨਿਕ ਰੰਗਾਂ ਨਾਲ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਉਚਾਰਣ ਨਾਲ ਕੀਤੀ ਗਈ। ਇਸ ਤੋਂ ਬਾਅਦ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮਹਾਨੁਭਾਵਾਂ ਦਾ ਸੰਗਠਨ ਦੇ ਪ੍ਰਧਾਨ ਨਰੇਸ਼ ਕੁਮਾਰ ਜੈਨ ਨੇ ਸਵਾਗਤ ਕੀਤਾ ਅਤੇ ਅਗਰਵਾਲ ਭਾਈਚਾਰੇ ਨਾਲ ਸਬੰਧਤ ਕੀਤੇ ਜਾ ਰਹੇ ਸਮਾਜਿਕ, ਸਾਂਸਕ੍ਰਿਤਿਕ ਅਤੇ ਹੋਰ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਕੂਲਾਂ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਆਰਥਿਕ ਮਦਦ, ਪਾਠਨ ਦਾ ਸਮਾਣ ਅਤੇ ਯੂਨੀਫਾਰਮ ਵੰਡਣਾ ਵੀ ਸੰਗਠਨ ਦੇ ਮਹੱਤਵਪੂਰਨ ਕਾਰਜਾਂ ਵਿੱਚ ਸ਼ਾਮਲ ਹੈ। ਸੱਭਿਆਚਾਰਕ ਪ੍ਰੋਗਰਾਮ ’ਚ ਰੋਜ਼ੀ ਸਿੰਗਲਾ, ਮੀਨਾਕਸ਼ੀ, ਕੁਮੁਦ ਗਰਗ, ਪੂਨਮ ਗੁਪਤਾ, ਮਧੁ, ਅੰਸ਼ੁ ਗੋਇਲ, ਜਿਮੀ ਗੁਪਤਾ ਅਤੇ ਸੁਮਨ ਬਾਂਸਲ ਆਦਿ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਅੰਤ ਵਿੱਚ ਆਯੁਸ਼ ਜਿੰਦਲ ਗਰੁੱਪ ਵੱਲੋਂ ਸਾਂਸਕ੍ਰਿਤਿਕ ਪ੍ਰੋਗਰਾਮ ਦੌਰਾਨ ਵ੍ਰਿੰਦਾਵਨ ਬਿਹਾਰੀ ਲਾਲ ਜੀ ਅਤੇ ਰਾਧਾ ਰਾਣੀ ਦੇ ਗੀਤਾਂ ਅਤੇ ਭਜਨਾਂ ’ਤੇ ਉਤਸ਼ਾਹਪੂਰਵਕ ਨ੍ਰਿਤ ਪ੍ਰਸਤੁਤੀ ਦਿੱਤੀ ਗਈ। ਪ੍ਰੋਗਰਾਮ ’ਚ ਆਰ.ਐਮ. ਬਾਂਸਲ, ਸੁਨੀਲ ਜੈਨ, ਕੇ.ਕੇ. ਬਾਂਸਲ, ਡੀ.ਕੇ. ਜੈਨ, ਵੀ.ਕੇ. ਮੋਦੀ, ਅਸ਼ੋਕ ਕਾਂਸਲ ਅਤੇ ਅਜੈ ਗੁਪਤਾ ਨੇ ਪੂਰਾ ਸਹਿਯੋਗ ਦਿੱਤਾ। ਡਾ. ਕੇ.ਸੀ. ਗਰਗ ਤੇ ਅਨਿਲ ਗੁਪਤਾ ਨੇ ਆਪਣੇ ਅਧਿਆਕਸ਼ੀ ਭਾਸ਼ਣ ਵਿੱਚ ਭਵਿੱਖ ਵਿੱਚ ਵੀ ਸੰਗਠਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਇਸੇ ਤਰ੍ਹਾਂ ਆਰਥਿਕ ਅਤੇ ਹਰ ਤਰ੍ਹਾਂ ਦੀ ਸਹਾਇਤਾ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਓ.ਪੀ. ਸਿੰਗਲਾ, ਟੀ.ਆਰ. ਜੈਨ, ਹੇਮ ਰਾਜ ਬਾਂਸਲ, ਐਸ.ਕੇ. ਜਿੰਦਲ, ਮਨੋਜ ਸਿੰਗਲਾ, ਆਰ.ਐਨ. ਬਾਂਸਲ, ਰਾਮ ਚੰਦਰ ਜੈਨ, ਪ੍ਰਮੋਦ ਜੈਨ, ਬ੍ਰਿਜ ਮੋਹਨ ਗੋਇਲ, ਜਤਿੰਦਰ ਜੈਨ ਅਤੇ ਜਸਵੰਤ ਬਾਂਸਲ ਵਿਸ਼ੇਸ਼ ਤੌਰ ’ਤੇ ਆਪਣੇ ਪਰਿਵਾਰਾਂ ਸਮੇਤ ਮੌਜੂਦ ਰਹੇ। ਰੋਜ਼ੀ ਸਿੰਗਲਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕੀਤਾ ਅਤੇ ਧਰਮਪਾਲ ਗਰਗ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਹੋਲੀ ਖੇਡਦੇ ਅਗਰਵਾਲ ਇੰਟੈਲੈਕਚੁਅਲ ਫੋਰਮ ਦੇ ਮੈਂਬਰ ਨਾਲ ਹਨ ਪ੍ਰਧਾਨ ਨਰੇਸ਼ ਕੁਮਾਰ ਜੈਨ ਅਤੇ ਹੋਰ