ਨਗਰ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪਤਰ
ਨਗਰ ਨਿਗਮ ਕਮਿਸ਼ਨਰ ਨੂੰ ਦਿਤਾ ਮੰਗ ਪਤਰ
Publish Date: Mon, 09 Feb 2026 04:31 PM (IST)
Updated Date: Mon, 09 Feb 2026 04:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਲਾਸ ਫੋਰਥ ਯੂਨੀਅਨ ਪੰਜਾਬ, ਸਬ ਬ੍ਰਾਂਚ ਨਗਰ ਨਿਗਮ, ਪਟਿਆਲਾ ਦੇ ਸਫਾਈ ਸੇਵਕਾ ਸੀਵਰਮੈਨਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਮੰਗਾਂ ਦਾ ਇਕ ਮੈਮੋਰੰਡਮ ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ ਆਈਏਐੱਸ ਨੂੰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਸ ਮੌਕੇ ਐਲਾਨ ਕੀਤਾ ਗਿਆ ਕਿ ਮਿਤੀ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਕੀਤੀ ਗਈ ਤੇ ਇਹ ਫੈਸਲਾ ਕੀਤਾ ਗਿਆ ਕਿ ਇਸ ਦਿਨ ਇਕ ਵਿਸ਼ਾਲ ਗੇਟ ਰੈਲੀ ਨਗਰ ਨਿਗਮ ਦਫਤਰ ਵਿਖੇ ਕੀਤੀ ਜਾਵੇ ਕਿ ਮੰਗਾਂ ਦਾ ਜੋ ਮੰਗ ਪੱਤਰ ਦਿੱਤਾ ਗਿਆ ਉਸ ਵਿਚ ਸਮੁੱਚੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਫੈਸਲੇ ਦੀ ਸੁਪਰੀਮ ਕੋਰਟ ਦੇ ਆਰਡਰਾਂ ਦੀ ਕਾਪੀ ਕਮਿਸ਼ਨਰ ਨੂੰ ਦਿੱਤੀ ਗਈ। ਇਸ ਤਰ੍ਹਾਂ ਈਪੀਐੱਫ ਦੇ ਪਿਛਲੇ ਬਕਾਏ ਖਾਤੇ ਵਿਚ ਵਿਆਜ ਸਮੇਤ ਖਾਤੇ ਵਿਚ ਪਾਉਣ ਦੀ ਮੰਗ ਕੀਤੀ ਗਈ। ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੀ ਮੰਗ ਕੀਤੀ ਗਈ, ਠੇਕੇਦਾਰੀ ਪ੍ਰਥਾ ਨੂੰ ਮੁਕੰਮਲ ਸਮਾਪਤ ਕਰਨ ਦੀ ਮੰਗ ਕੀਤੀ ਗਈ। ਇਸ ਤਰ੍ਹਾਂ ਨਗਰ ਨਿਗਮ ਵਿਖੇ ਸਫ਼ਾਈ ਸੇਵਕ ਸੀਵਰਮੈਨਾਂ ਤੇ ਦਰਜਾ ਚਾਰ ਕਰਮਚਾਰੀਆਂ ਦੀ ਘਾਟ ਨੂੰ ਤੇ ਨਵੀਂ ਭਰਤੀ ਕਰਨ ਦੀ ਪੁਰਜੋਰ ਮੰਗ ਕੀਤੀ ਗਈ। ਇਸ ਮੌਕੇ ਤੇ ਨਗਰ ਨਿਗਮ ਦੇ ਪ੍ਰਧਾਨ ਬਾਬੂ ਰਾਮ ਬੱਬੂ, ਜਨਰਲ ਸਕੱਤਰ ਕੁਲਦੀਪ ਕਾਕਾ, ਚੇਅਰਮੈਨ ਹੇਮਰਾਜ, ਸੰਜੇ ਕਾਗੜਾ, ਕੈਸ਼ੀਅਰ ਬਲਜਿੰਦਰ ਕੁਮਾਰ, ਵਾਇਸ ਪ੍ਰਧਾਨ ਸੰਦੀਪ ਕੁਮਾਰ, ਕਮਲ ਦਰੋਗਾ ਪੰਮੀ ਦਰੋਗਾ, ਰਾਹੁਲ ਦਰੋਗਾ, ਸੰਜੇ ਦਰੋਗਾ, ਰਾਜ ਕੁਮਾਰ ਬਿੱਟੂ ਦਰੋਗਾ, ਰਾਜੀਵ ਦਰੋਗਾ, ਰਤਨ ਦਰੋਗਾ, ਵੇਦ ਪ੍ਰਕਾਸ਼ ਦਰੋਗਾ, ਪਵਨ ਦਰੋਗਾ, ਸਨੀ ਮੱਟੂ ਦਰੋਗਾ, ਮਨੀਸ਼ ਦਰੋਗਾ, ਰਾਜੂ ਦਰੋਗਾ, ਮੰਗਤ ਕਲਿਆਣ, ਅਸ਼ੋਕ ਏਕਤਾ, ਅਜੇ ਕੁਮਾਰ ਸੋਨੀ, ਬੰਟੀ ਸੰਗਰ, ਗੁਰਸੇਵਕ ਬਿਡਲਾਨ, ਮੋਨੂੰ ਲੱਕੜ ਮੰਡੀ, ਧਰਮਿੰਦਰ, ਅਮਿਤ ਆਦਿ ਹਾਜ਼ਰ ਸਨ।