ਮੌਤ ਦਾ ਰਹੱਸ: ਦੰਦਰਾਲਾ ਖਰੌੜ ਨੇੜਲੀ ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਪੁਲਿਸ ਜਾਂਚ 'ਚ ਜੁਟੀ
ਥਾਣਾ ਭਾਦਸੋਂ ਦੇ ਪੂਰਬੀ ਇਲਾਕੇ ਦੇ ਪਿੰਡ ਦੰਦਰਾਲਾ ਖਰੌੜ ਲਾਗੇ ਨਹਿਰ ’ਚੋਂ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣਾ ਭਾਦਸੋਂ ਦੇ ਸਹਿ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 24 ਫਰਵਰੀ ਨੂੰ ਇਕ ਟੈਲੀਫੋਨ ਰਾਹੀਂ ਮੁੱਖ ਅਫਸਰ ਥਾਣਾ ਭਾਦਸੋਂ ਨੂੰ ਇਤਲਾਹ ਮਿਲੀ ਕਿ ਇਕ ਨਾਮਾਲੂਮ ਡੈੱਡ ਬਾਡੀ ਨਜਦੀਕ ਪਿੰਡ ਦੰਦਰਾਲਾ ਖਰੌੜ ਵਿੱਖੇ ਨਹਿਰ ‘ਚ ਦਿਖਾਈ ਦਿੱਤੀ ਹੈ।
Publish Date: Wed, 25 Feb 2026 12:29 PM (IST)
Updated Date: Wed, 25 Feb 2026 12:31 PM (IST)
ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਥਾਣਾ ਭਾਦਸੋਂ ਦੇ ਪੂਰਬੀ ਇਲਾਕੇ ਦੇ ਪਿੰਡ ਦੰਦਰਾਲਾ ਖਰੌੜ ਲਾਗੇ ਨਹਿਰ ’ਚੋਂ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣਾ ਭਾਦਸੋਂ ਦੇ ਸਹਿ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 24 ਫਰਵਰੀ ਨੂੰ ਇਕ ਟੈਲੀਫੋਨ ਰਾਹੀਂ ਮੁੱਖ ਅਫਸਰ ਥਾਣਾ ਭਾਦਸੋਂ ਨੂੰ ਇਤਲਾਹ ਮਿਲੀ ਕਿ ਇਕ ਨਾਮਾਲੂਮ ਡੈੱਡ ਬਾਡੀ ਨਜਦੀਕ ਪਿੰਡ ਦੰਦਰਾਲਾ ਖਰੌੜ ਵਿੱਖੇ ਨਹਿਰ ‘ਚ ਦਿਖਾਈ ਦਿੱਤੀ ਹੈ।
ਥਾਣੇਦਾਰ ਹਰਪ੍ਰੀਤ ਸਿੰਘ ਨੇ ਮੌਕੇ 'ਤੇ ਜਾ ਕੇ ਨਾਮਾਲੂਮ ਵਿਅਕਤੀ ਦੀ ਲਾਸ਼ ਨਹਿਰ ’ਚੋਂ ਕਢਵਾਈ, ਜਿਸ ਦਾ ਹੁਲੀਆ ਰੰਗ ਸਾਫ਼, ਨੱਕ ਚੌੜਾ, ਗੋਲ ਚਿਹਰਾ, ਦਾੜੀ ਕੇਸ਼ ਕੱਟੇ ਹੋਏ, ਕੱਦ ਕਰੀਬ 5 ਫੁੱਟ 6 ਇੰਚ, ਕਾਲੀ ਪੈਂਟ, ਕਾਲੀ ਬੈਲਟ, ਕਾਲਾ/ਲਾਲ ਅੰਡਰਵਿਅਰ ਪਹਿਨਿਆ ਹੋਇਆ ਸੀ। ਇਹ ਲਾਸ਼ 72 ਘੰਟੇ ਲਈ ਸਨਾਖਤ ਵਾਸਤੇ ਮੌਰਚਰੀ, ਸਿਵਲ ਹਸਪਤਾਲ ਨਾਭਾ ਵਿੱਖੇ ਰੱਖੀ ਗਈ ਹੈ।