ਮੁਸਕਾਨ ਗਰਗ ਦਾ ਜੱਜ ਬਣਨ ’ਤੇ ਕੀਤਾ ਵਿਸ਼ੇਸ਼ ਸਨਮਾਨ
ਮੁਸਕਾਨ ਗਰਗ ਦਾ ਜੱਜ ਬਣਨ ਤੇ ਕੀਤਾ ਵਿਸ਼ੇਸ਼ ਸਨਮਾਨ
Publish Date: Fri, 09 Jan 2026 04:42 PM (IST)
Updated Date: Fri, 09 Jan 2026 04:45 PM (IST)
ਫੋਟੋ 9ਪੀਟੀਐਲ: 4 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਹਲਕਾ ਨਾਭਾ ਦੀ ਧੀ ਨੇ ਜਿੱਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਆਪਣੇ ਮਾਤਾ ਪਿਤਾ ਦਾ ਨਾਮ ਵੀ ਚਮਕਾਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤ ਵਿਕਾਸ ਪ੍ਰੀਸ਼ਦ ਦੇ ਡਿਸਟਰਿਕਟ ਕਨਵੀਨਰ ਓਮ ਪ੍ਰਕਾਸ਼ ਗਰਗ ਠੇਕੇਦਾਰ, ਪ੍ਰਧਾਨ ਨਰਿੰਦਰ ਵਰਮਾ, ਜਨਰਲ ਸਕੱਤਰ ਵਿਕਾਸ ਮਿੱਤਲ, ਕੈਸ਼ੀਅਰ ਅਸ਼ਵਨੀ ਮਦਾਨ ਤੇ ਮਹਿਲਾ ਪ੍ਰਮੁੱਖ ਹੀਨਾ ਸਿੰਗਲਾ ਨੇ ਨਾਭਾ ਦੀ ਰਹਿਣ ਵਾਲੀ ਧੀ ਦਾ ਜੱਜ ਬਣਨ ਤੇ ਵਿਸ਼ੇਸ਼ ਸਨਮਾਨ ਕਰਨ ਉਪਰੰਤ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ 23 ਸਾਲਾਂ ਧੀ ਨੇ ਆਪਣੇ ਮਾਤਾ ਪਿਤਾ, ਹਲਕਾ, ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਇਆ ਹੈ। ਮੁਸਕਾਨ ਗਰਗ ਨੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦੀ ਮਿਹਨਤ ਸਦਕਾ ਅੱਜ ਇਸ ਮੁਕਾਮ ਤੇ ਪਹੁੰਚੀ ਹੈ।ਇਸ ਮੌਕੇ ਮੁਸਕਾਨ ਦੇ ਪਿਤਾ ਵਿਜੇ ਕੁਮਾਰ ਅਤੇ ਮਾਤਾ ਰੀਮਾ ਗਰਗ ਨੇ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਬੱਚੀ ਨੇ ਅੱਜ ਵੱਡਾ ਮੁਕਾਮ ਹਾਸਿਲ ਕੀਤਾ ਹੈ। ਉਹ ਸ਼ੁਰੂ ਤੋਂ ਪੜ੍ਹਨ ਵਿੱਚ ਹੁਸ਼ਿਆਰ ਸੀ। ਮਾਪਿਆਂ ਨੇ ਕਿਹਾ ਕਿ ਸਾਡੇ ਕੋਲੋ ਇਸ ਦੇ ਕਦੇ ਕੁਝ ਨਹੀਂ ਮੰਗਿਆ ਅਤੇ ਨਾ ਕਿਸੇ ਚੀਜ਼ ਦੀ ਡਿਮਾਂਡ ਕੀਤੀ। ਉਸ ਨੇ ਜੱਜ ਬਣ ਕੇ ਅੱਜ ਸਾਡਾ ਸਿਰ ਉੱਚਾ ਕਰ ਦਿੱਤਾ। ਅਸੀਂ ਆਪਣੀ ਕੁੜੀ ਨੂੰ ਹਮੇਸ਼ਾ ਪੁੱਤਰਾਂ ਨਾਲ ਰੱਖਿਆ ਹੈ। ਇਸ ਮੌਕੇ ਸੰਜੇ ਢੀਂਗਰਾ, ਉਮੇਸ਼ ਕੁਮਾਰ, ਸੁਸ਼ਮਾ ਗਰਗ ਆਦਿ ਹਾਜ਼ਰ ਸਨ।