ਦੋ ਦਿਨਾਂ ’ਚ ਨੁਕਸ ਠੀਕ ਕਰ ਕੇ ਸ਼ੁੱਧ ਪਾਣੀ ਸਪਲਾਈ ਕੀਤਾ ਜਾਵੇਗਾ : ਕਾਂਤਾ ਗੋਇਲ
ਪੀਣ ਵਾਲਾ ਸਾਫ਼ ਪਾਣੀ ਦੇਣ ਲਈ ਨਗਰ ਕੌਂਸਲ ਬਚਨਵੱਧ : ਕਾਂਤਾ ਗੋਇਲ
Publish Date: Fri, 09 Jan 2026 05:10 PM (IST)
Updated Date: Sat, 10 Jan 2026 04:03 AM (IST)

ਪੀਣ ਵਾਲਾ ਸਾਫ਼ ਪਾਣੀ ਦੇਣ ਲਈ ਨਗਰ ਕੌਂਸਲ ਵਚਨਵੱਧ ਸੀਵਰੇਜ਼ ਬੋਰਡ ਸਮੇਤ ਉੱਚ ਅਧਿਕਾਰੀ ਆ ਕੇ ਕਰ ਰਹੇ ਹਨ ਪੜਤਾਲ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਕਾਫੀ ਦਿਨਾਂ ਤੋਂ ਗੰਧਲੀ ਤੇ ਬਦਬੂਦਾਰ ਆ ਰਹੀ ਸੀ। ਇਸ ਸਬੰਧੀ ਨਗਰ ਕੌਂਸਲ ਦੀ ਪ੍ਰਧਾਨ ਕਾਂਤਾ ਗੋਇਲ ਨੇ ਗੰਭੀਰ ਨੋਟਿਸ ਲਿਆ ਤੇ ਉੱਚ ਅਧਿਕਾਰੀਆਂ ਦੀਆਂ ਟੀਮਾਂ ਪਿਛਲੇ 20-25 ਦਿਨਾਂ ਤੋਂ ਸ਼ਹਿਰ ਦੇ ਅੰਦਰ ਆ ਕੇ ਇਸ ਪਾਣੀ ਸਬੰਧੀ ਜਾਂਚ ਪੜਤਾਲ ਕਰ ਰਹੀਆਂ ਹਨ। ਇਸ ਮੌਕੇ ਕਾਂਤਾ ਗੋਇਲ ਨੇ ਕਿਹਾ ਕਿ ਕਾਫੀ ਦਿਨ ਪਹਿਲਾਂ ਚੰਡੀਗੜ੍ਹ ਤੋਂ ਚੀਫ ਇੰਜੀਨੀਅਰ ਤੇ ਐਕਸੀਅਨ ਆਏ ਸਨ। ਜਿਨ੍ਹਾਂ ਨੇ ਵਾਟਰ ਵਰਕਸ ਵਿੱਚੋਂ ਜਿੱਥੋਂ ਪਾਣੀ ਸ਼ਹਿਰ ਨੂੰ ਸਪਲਾਈ ਸ਼ੁਰੂ ਹੁੰਦਾ ਹੈ, ਉੱਥੇ ਟੀਡੀਐੱਸ ਚੈੱਕ ਕੀਤਾ ਗਿਆ, ਜੋ ਸਹੀ ਪਾਇਆ ਗਿਆ। ਹੁਣ ਵੀ ਜਾਂਚ ਦੌਰਾਨ ਪਾਇਆ ਗਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਸੀਵਰੇਜ ਪਾਉਣ ਵੇਲੇ ਅਣਗਹਿਲੀ ਵਰਤੀ ਗਈ ਸੀ। ਕਿਉਂਕਿ ਸੀਵਰੇਜ਼ ਦੇ ਪਾਇਪ ਉੱਤੇ ਹਨ ਤੇ ਪੀਣ ਵਾਲੇ ਪਾਣੀ ਦੇ ਪਾਈਪ ਥੱਲ੍ਹੇ ਪਾਏ ਗਏ ਹਨ ਜਦੋਂ ਕਿ ਪੀਣ ਵਾਲੇ ਪਾਣੀ ਦੇ ਪਾਈਪ ਉੱਪਰ ਪਾਏ ਜਾਣੇ ਚਾਹੀਦੇ ਹਨ। ਕਈ ਘਰਾਂ ਦੇ ਕਨੈਕਸ਼ਨ ਪਾਈਪ ਗਲੇ ਮਿਲੇ ਇਸ ਤੋਂ ਇਲਾਵਾ ਕਈ ਘਰਾਂ ਦੇ ਕਨੈਕਸ਼ਨ ਪਾਈਪ ਗਲੇ ਹੋਏ ਸਨ। ਇਸ ਕਾਰਨ ਸੀਵਰੇਜ ਵਾਲਾ ਪਾਣੀ ਉਨਾਂ ਦੇ ਕੂਨੈਕਸਨਾਂ ਵਿੱਚ ਰਲ ਕੇ ਹੋਰ ਵੀ ਘਰਾਂ ਚ ਸਪਲਾਈ ਹੋ ਰਿਹਾ ਸੀ। ਇਸ ਲਈ ਉਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿੱਥੇ ਫਾਲਟ ਜਾਂ ਲੀਕਜ ਹੈ ਤਾਂ ਜੋ ਉਸਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਬੀਐੱਸਐੱਨਐੱਲ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਹੋਏ ਸਨ ਜੋ ਆਪਣੇ ਵੱਲੋਂ ਪਾਈਆਂ ਤਾਰਾਂ ਤੇ ਜੋੜਾਂ ਆਦਿ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਸਾਫ਼ ਤੇ ਸਵੱਛ ਪਾਣੀ ਦੇਣ ਲਈ ਬਚਨਬੱਧ ਹਾਂ, ਕਿਉਂਕਿ ਇਹ ਸਭ ਤੋਂ ਮੁਢਲੀ ਲੋੜ ਹੈ। ਨਗਰ ਕੌਂਸਲ ਦੇ ਸਮੁੱਚੇ ਮੁਲਾਜ਼ਮ ਇਸ ਕੰਮ ’ਚ ਜੁਟੇ ਉਨ੍ਹਾਂ ਦੱਸਿਆ ਕਿ ਉਚ ਅਧਿਕਾਰੀਆਂ ਤੋਂ ਬਿਨਾਂ ਨਗਰ ਕੌਂਸਲ ਦੇ ਸਮੁੱਚੇ ਮੁਲਾਜ਼ਮ ਇਸ ਕੰਮ ਵਿੱਚ ਜੁਟੇ ਹੋਏ ਹਨ ਤੇ ਬਾਕੀ ਸਾਰੇ ਕੰਮ ਰੋਕ ਦਿੱਤੇ ਗਏ ਹਨ। ਅਸੀਂ ਇਸ ਸਬੰਧੀ ਪੂਰੇ ਤਰ੍ਹਾਂ ਸੁਚੇਤ ਹਾਂ, ਆਉਂਦੇ ਇੱਕ-ਦੋ ਦਿਨਾਂ ’ਚ ਸਾਰੇ ਨੁਕਸ ਠੀਕ ਕਰ ਕੇ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਸਪਲਾਈ ਕੀਤਾ ਜਾਵੇਗਾ। ਮੈਡਮ ਗੋਇਲ ਨੇ ਇਹ ਵੀ ਦੱਸਿਆ ਕਿ ਕਈ ਵਾਰਡਾਂ ਵਿੱਚ ਤਾਂ ਹੱਲ ਹੋ ਗਿਆ ਹੈ ਪ੍ਰੰਤੂ ਜੋ ਰਹਿੰਦਾ ਹੈ ਉਸ ਨੂੰ ਵੀ ਜਲਦੀ ਠੀਕ ਕਰ ਦਿੱਤਾ ਜਾਵੇਗਾ, ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ ਅਤੇ ਸ਼ੁੱਧ ਪਾਣੀ ਮਿਲ ਸਕੇ। ਸ਼ਹਿਰ ਸਾਫ ਪਾਣੀ ਮੁਹਈਆ ਕਰਵਾਉਣ ਵਾਲੇ ਪ੍ਰਬੰਧਾਂ ਦੀ ਜਾਂਚ ਕਰਨ ਸਮੇਂ ਪ੍ਰਧਾਨ ਨਗਰ ਕੌਂਸਲ ਮੈਡਮ ਕਾਂਤਾ ਗੋਇਲ, ਆੜ੍ਹਤੀ ਐਸੋਸੀਏਸ਼ਨ ਲਹਿਰਾ ਦੇ ਵਾਈਸ ਪ੍ਰਧਾਨ ਰਕੇਸ਼ ਕੁਮਾਰ,ਸੀਵਰੇਜ ਬੋਰਡ ਦੇ ਰਾਹੁਲ ਕੌਂਸਲ ਐਕਸੀਅਨ, ਤੇਜਿੰਦਰ ਕੁਮਾਰ ਐੱਸਡੀਓ, ਰਾਕੇਸ਼ ਕੁਮਾਰ ਜੇਈ ਤੋਂ ਇਲਾਵਾ ਨਗਰ ਕੌਂਸਲ ਲਹਿਰਾ ਦੇ ਕਾਰਜ ਸਾਧਕ ਅਫਸਰ ਰਮਨ ਸ਼ਰਮਾ, ਮਹਿੰਦਰ ਸਿੰਘ ਅਕਾਊਂਟੈਂਟ, ਪ੍ਰਦੀਪ ਕੁਮਾਰ ਜੇਈ, ਪਰਮਜੀਤ ਸਿੰਘ ਸਨੈਟਰੀ ਇੰਸਪੈਕਟਰ, ਧਰਿੰਦਰ ਕੁਮਾਰ ਕਲਰਕ, ਨਗਰ ਕੌਂਸਲ ਦੇ ਨਿਖਲ ਗਰਗ, ਜਗਜੀਤ ਸਿੰਘ ਬੇਲਦਾਰ, ਨੀਲ ਕਮਲ ਮੇਟ, ਸੀਵਰੇਜਮੈਨ ਸੇਵਕ ਸਿੰਘ, ਮੱਖਣ ਸਿੰਘ ਪ੍ਰਦੀਪ ਕੁਮਾਰ, ਰੋਸ਼ਨ ਲਾਲ, ਸੁਖਦੀਪ ਸਿੰਘ, ਸੁਰਿੰਦਰ ਕੁਮਾਰ ਤੇ ਹੋਰ ਵੀ ਅਧਿਕਾਰੀ ਮੌਜੂਦ ਸਨ।