ਮਲਟੀਪਰਪਜ਼ ਹੈਲਥ ਇੰਪਲਾਈਜ਼ ਨੇ ਸਿਹਤ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ
ਮਲਟੀਪਰਪਜ਼ ਹੈਲਥ ਇੰਪਲਾਈਜ ਨੇ ਸਿਹਤ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ
Publish Date: Sat, 28 Mar 2026 03:48 PM (IST)
Updated Date: Sun, 29 Mar 2026 04:00 AM (IST)
ਫੀਮੇਲ ਨਵੀਂ ਭਰਤੀ ਦੇ ਹੁਕਮ ਜਲਦੀ ਜਾਰੀ ਹੋਣਗੇ : ਜਗਤਾਰ ਸਿੱਧੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ ਮਪਹਵ ਫੀਮੇਲ ਦੀ ਚੱਲ ਰਹੀ ਭਰਤੀ ਦੀ ਉਡੀਕ ਸੂਚੀ ਨੂੰ ਜਲਦੀ ਹੁਕਮ ਦੇਣ ਬਾਰੇ ਗੱਲਬਾਤ ਕਰਦਿਆਂ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਕਾਰਜਕਾਰਨੀ ਦੇ ਮੈਂਬਰ, ਸਾਬਕਾ ਸੂਬਾ ਪ੍ਰੈੱਸ ਸਕੱਤਰ ਤੇ ਬਲਾਕ ਅਮਰਗੜ੍ਹ ਦੇ ਜਨਰਲ ਸਕੱਤਰ ਜਗਤਾਰ ਸਿੰਘ ਸਿੱਧੂ ਮਲੇਰਕੋਟਲਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਭਰਤੀ ਦੌਰਾਨ 122 ਆਸਾਮੀਆਂ ਕੱਢੀਆਂ ਗਈਆਂ ਸਨ ਤੇ ਪਹਿਲੀ ਸੂਚੀ ਵਿੱਚ ਸਿਰਫ 50 ਉਮੀਦਵਾਰ ਹੀ ਚੁਣੇ ਗਏ ਸਨ, ਜਦਕਿ ਸਾਰੀ ਸੂਚੀ ਇੱਕੋ ਵਾਰ ਜਾਰੀ ਕਰਨੀ ਬਣਦੀ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਪਿਛਲੇ ਦਿਨੀ ਸਿਹਤ ਮੰਤਰੀ ਨਾਲ ਹੋਈਂ ਮੀਟਿੰਗ ’ਚ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਸੀ ਕਿ ਬਾਕੀ ਰਹਿੰਦੀ ਸੂਚੀ ਵੀ ਤੁਰੰਤ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਰਤੀ ਲਈ ਜਥੇਬੰਦੀ ਲਗਾਤਾਰ ਮੰਗ ਉਠਾਉਂਦੀ ਆ ਰਹੀ ਹੈ ਜਿਸ ਸਦਕਾ ਹੀ ਰਹਿੰਦੇ ਮਪਹਵ ਫੀਮੇਲ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਲਿਖਤੀ ਹੁਕਮ ਮਿਲਣਗੇ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਮਪਹਵ ਮੇਲ ਦੀ ਭਰਤੀ ਦੇ ਚੁਣੇ ਗਏ ਉਮੀਦਵਾਰਾਂ ਨੂੰ ਵੀ ਜਲਦੀ ਆਰਡਰ ਦਿਵਾਏ ਜਾਣਗੇ। ਇਸ ਸਬੰਧੀ ਵੀ ਜਥੇਬੰਦੀ ਵੱਲੋਂ ਸਿਹਤ ਮੰਤਰੀ ਤੇ ਸਿਹਤ ਡਾਇਰੈਕਟਰ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ