ਕਿਸਾਨੀ ਬਚਾਉਣ ਲਈ ਐੱਮਐੱਸਪੀ ਗਰੰਟੀ ਕਾਨੂੰਨ ਜ਼ਰੂਰੀ : ਡੱਲੇਵਾਲ
ਕਿਸਾਨੀ ਬਚਾਉਣ ਲਈ ਐਮਐਸਪੀ ਗਰੰਟੀ ਕਾਨੂੰਨ ਜਰੂਰੀ- ਡੱਲੇਵਾਲ
Publish Date: Fri, 30 Jan 2026 06:15 PM (IST)
Updated Date: Sat, 31 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਫਸਲਾਂ ਦੇ ਪੂਰੇ ਭਾਅ ਨਾ ਮਿਲਣ ਅਤੇ ਸਮੇਂ-ਸਮੇਂ ’ਤੇ ਪੈਂਦੀਆਂ ਕੁਦਰਤੀ ਮਾਰਾਂ ਕਰ ਕੇ ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਦੇਸ਼ ਅੰਦਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਇਥੋਂ ਨੇੜਲੇ ਪਿੰਡ ਜਲੂਰ ਵਿਖੇ ਬਾਬਾ ਬੁੱਢਾ ਸਿੰਘ ਜੀ ਦੇ ਸਥਾਨ ਤੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮੇਂ ਜ਼ਿਲ੍ਹਾ ਕਨਵੀਨਰ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਹੋਰਨਾਂ ਮੰਗਾਂ ਦੇ ਨਾਲ ਐੱਮਐੱਸਪੀ ਗਰੰਟੀ ਕਾਨੂੰਨ ਬਣਾਉਣਾ, ਸੁਮਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਤੇ ਸਮੁੱਚੀ ਕਰਜ਼ਾ ਮੁਕਤੀ ਅਤੀ ਜ਼ਰੂਰੀ ਹੈ, ਜਿਸ ਦੇ ਲਈ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣ ਵਾਲੇ ਮੈਮੋਰੰਡਮ ਦੀਆਂ ਕਾਪੀਆਂ ਪਿੰਡਾਂ ’ਚ ਵੱਡੀ ਗਿਣਤੀ ਕਿਸਾਨਾਂ ਦੇ ਦਸਤਖਤ ਕਰਵਾਉਣ ਲਈ ਪਿੰਡ ਇਕਾਈਆਂ ਦੇ ਆਗੂਆਂ ਨੂੰ ਸੌਂਪਣ ਦੀ ਮੁਹਿੰਮ ਸ਼ੁਰੂ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਨਵੀਨਰ ਰਣਜੀਤ ਸਿੰਘ ਮਮਦੋਟ, ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ , ਰਿੰਕੂ ਮੂਣਕ, ਨਿਰਭੈ ਸਿੰਘ ਕੱਲਰ ਭੈਣੀ, ਮਨਿੰਦਰ ਸਿੰਘ ਦਲਾਲ ,ਗੁਰਦੀਪ ਸਿੰਘ ਜਲੂਰ, ਹਰਬੰਸ ਸਿੰਘ ਕਾਲਬੰਜਾਰਾ, ਬਲਕਾਰ ਸਿੰਘ ਲਹਿਲ ਖੁਰਦ, ਸੁਨੀਲ ਰਾਮਗੜ੍ਹ, ਗੁਰਚਰਨ ਸਿੰਘ ਲਹਿਲ ਕਲਾਂ, ਮਿੱਠੂ ਸਿੰਘ ਭੂਟਾਲ ਕਲਾਂ, ਕਾਕਾ ਸਿੰਘ ਸਲੇਮਗੜ੍ਹ, ਮੇਜਰ ਸਿੰਘ ਸੁਰਜਣ ਭੈਣੀ, ਸ਼ੰਮੀ ਖਾਈ , ਮਨਜੀਤ ਸਿੰਘ ਖਾਈ , ਮੱਖਣ ਸਿੰਘ ਗਾਗਾ, ਸੁਖਦੇਵ ਸਿੰਘ ਖੋਖਰ ਹਾਜ਼ਰ ਸਨ।