ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
Publish Date: Tue, 14 Apr 2026 04:37 PM (IST)
Updated Date: Wed, 15 Apr 2026 04:03 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਬਠਿੰਡਾ ਮਾਨਸਾ ਮੁੱਖ ਸੜਕ ’ਤੇ ਤਾਜ ਪੈਲੇਸ ਨੇੜੇ ਵਾਪਰੇ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਆਪਣੀ ਭੈਣ ਨੂੰ ਮਿਲਣ ਲਈ ਜਾ ਰਿਹਾ ਸੀ। ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਸੁਨਾਮ ਵਿਖੇ ਪੋਸਟਮਾਰਟਮ ਸਮੇਂ ਮ੍ਰਿਤਕ ਦੇ ਭਰਾ ਮੱਖਣ ਸਿੰਘ ਪਿੰਡ ਕੁਲਾਰ ਖੁਰਦ ਨੇ ਦੱਸਿਆ ਕਿ ਉਸ ਦਾ ਭਰਾ ਬਲਕਾਰ ਸਿੰਘ ਉਰਫ ਸੋਨੀ ਆਪਣੀ ਭੈਣ ਨੂੰ ਮਿਲਣ ਲਈ ਮੋਟਰਸਾਈਕਲ ’ਤੇ ਸ਼ੇਰੋਂ ਜਾ ਰਿਹਾ ਸੀ। ਜਿਉਂ ਹੀ ਉਹ ਸੁਨਾਮ-ਮਾਨਸਾ- ਬਠਿੰਡਾ ਸੜਕ ’ਤੇ ਤਾਜ ਪੈਲੇਸ ਨੇੜੇ ਪੁੱਜਿਆ ਤਾਂ ਪਿੱਛੋਂ ਆ ਰਹੇ ਇਕ ਟਰਾਲੇ ਨੇ ਉਸ ਨੂੰ ਫੇਟ ਮਾਰਕੇ ਡੇਗ ਦਿੱਤਾ। ਇਸ ਕਾਰਨ ਮੇਰੇ ਭਰਾ ਬਲਕਾਰ ਸਿੰਘ ਉਰਫ ਸੋਨੀ (33) ਪੁੱਤਰ ਰਾਜ ਸਿੰਘ ਵਾਸੀ ਪਿੰਡ ਕੁਲਾਰ ਖੁਰਦ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ’ਚ ਟਰਾਲਾ ਚਾਲਕ ਕੁਲਵਿੰਦਰ ਸਿੰਘ ਵਾਸੀ ਪਿੰਡ ਪੰਜ ਕੋਹਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।