ਕਰਹੇੜੀ ਸਥਿਤ ਪੀਜੀ ਦੇ ਬਾਹਰੋਂ ਮੋਟਰਸਾਈਕਲ ਚੋਰੀ
ਕਰਹੇੜੀ ਸਥਿਤ ਪੀਜੀ ਦੇ ਬਾਹਰੋਂ ਮੋਟਰਸਾਈਕਲ ਚੋਰੀ
Publish Date: Sun, 01 Feb 2026 06:17 PM (IST)
Updated Date: Sun, 01 Feb 2026 06:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਅਰਬਨ ਐਸਟੇਟ ਖੇਤਰ ਅਧੀਨ ਆਉਂਦੇ ਕਰਹੇੜੀ ਸਥਿਤ ਇਕ ਪੀਜੀ ਦੇ ਬਾਹਰ ਖੜ੍ਹੀ ਮੋਟਰਸਾਈਕਲ ਚੋਰੀ ਹੋ ਗਈ। ਇਹ ਘਟਨਾ 27 ਜਨਵਰੀ ਦੀ ਰਾਤ ਨੂੰ ਵਾਪਰੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ 31 ਜਨਵਰੀ ਨੂੰ ਐਫ਼ਆਈਆਰ ਦਰਜ ਕੀਤੀ। ਇਹ ਐਫ਼ਆਈਆਰ ਸਾਹਿਲ ਗਿੱਲ ਵਾਸੀ ਪਿੰਡ ਬਨਾਰਸੀ, ਜ਼ਿਲ੍ਹਾ ਸੰਗਰੂਰ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਹੈ, ਜੋ ਸੀਸੀਟੀਵੀ ਕੈਮਰਿਆਂ ਵਿਚ ਨਜ਼ਰ ਆਏ ਹਨ।