ਮਾਤ ਭਾਸ਼ਾ ਕਿਸੇ ਵੀ ਕੌਮ, ਦੇਸ਼ ਜਾਂ ਫਿਰਕੇ ਦੀ ਜਿੰਦਜਾਨ
ਮਾਤ ਭਾਸ਼ਾ ਕਿਸੇ ਵੀ ਕੌਮ, ਦੇਸ਼ ਜਾਂ ਫਿਰਕੇ ਦੀ ਜਿੰਦਜਾਨ
Publish Date: Fri, 20 Feb 2026 04:13 PM (IST)
Updated Date: Sat, 21 Feb 2026 04:01 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਮਾਂ ਬੇਲੀ ਦੇ ਮਾਧਿਆਮ ਹੀ ਮਨੁੱਖ ਦੀ ਤਰੱਕੀ ਹੋਈ ਹੈ, ਮਾਤ ਭਾਸ਼ਾ ਕਿਸੇ ਵੀ ਕੌਮ, ਦੇਸ਼ ਜਾਂ ਫਿਰਕੇ ਦੀ ਜਿੰਦਜਾਨ ਹੁੰਦੀ ਹੈ। ਜੋ ਗੱਲ ਕੋਈ ਵੀ ਵਿਅਕਤੀ ਆਪਣੀ ਮਾਤ ਭਾਸ਼ਾ ਵਿਚ ਕਰ ਸਕਦਾ ਹੈ। ਉਹ ਵਿਸਥਾਰ ਰੂਪ ਵਿਚ ਕਿਸੇ ਵੀ ਹੋਰ ਭਾਸ਼ਾ ਵਿਚ ਨਹੀਂ ਕਰ ਸਕਦਾ। ਮਾਂ ਬੋਲੀ ਦੇ ਮਾਧਿਆਮ ਰਾਹੀਂ ਹੀ ਮਨੁੱਖ ਦੀ ਤਰੱਕੀ ਹੋਈ ਹੈ। ਇਸ ਸਬੰਧੀ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਚਿੰਤਕਾਂ ਨਾਲ ਹੋਈ ਗੱਲਬਾਤ ਪੇਸ਼ ਕਰ ਰਹੇ ਹਾਂ। ਮਾਤ ਭਾਸ਼ਾ ਨੂੰ ਭੁੱਲਣ ਵਾਲਾ ਕਿਸੇ ਵੀ ਭਾਸ਼ਾ ਦਾ ਨਹੀਂ ਰਹਿੰਦਾ : ਗੁਰਮੀਤ ਸਿੰਘ ਖੇਤਲਾ ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਜੋਂ ਲੰਮੇ ਸਮੇਂ ਤੋਂ ਇਸ ਮੰਚ ਦੀ ਅਗਵਾਈ ਕਰਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਪੰਜਾਬੀ ਮਾਤ ਭਾਸ਼ਾ ਦਾ ਦਾਇਰਾ ਬਹੁਤ ਵਿਸ਼ਾਲ ਹੈ। ਇਸ ਨੂੰ ਅੱਜ ਕੁੱਝ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋਏ ਲੋਕਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਗੱਲ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਕਹਿ ਸਕਦੇ ਹਾਂ ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਹੀ ਜਾ ਸਕਦੀ। ਮਾਤ ਭਾਸ਼ਾ ਤਹਿਤ ਹੀ ਸਰਬਪੱਖੀ ਵਿਕਾਸ ਹੋ ਸਕਦਾ ਹੈ : ਰਾਮਫਲ ਰਾਜਲਹੇੜੀ ਨਾਮਵਰ ਗੀਤਕਾਰ ਅਤੇ ਸਾਹਿਤਕਾਰ ਰਾਮਫਲ ਰਾਜਲਹੇੜੀ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਦੁਆਰਾ ਬੋਲੀ ਗਈ ਪਹਿਲੀ ਭਾਸ਼ਾ ਅਤੇ ਬੱਚੇ ਦੇ ਕੰਨ ਵਿੱਚ ਪਹਿਲੀ ਵਾਰ ਸੁਣਿਆ ਗਿਆ ਸ਼ਬਦ ਮਾਤ ਭਾਸ਼ਾ ਦਾ ਕੋਈ ਕਦੇ ਵੀ ਦੇਣ ਨਹੀਂ ਦੇ ਸਕਦਾ। ਸਾਰੇ ਸੰਸਾਰ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਲੱਗੇ ਹੋਏ ਹਨ। ਪਰ ਸਾਡੀ ਸਰਕਾਰ ਇਸ ਸਮਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਆਪਣੇ ਭਾਵਾਂ ਦੀ ਪ੍ਰਗਟਾਅ ਆਪਣੀ ਭਾਸ਼ਾ ’ਚ ਸੌਖਿਆ ਕੀਤਾ ਜਾ ਸਕਦਾ : ਸੁਖਵੰਤ ਸਿੰਘ ਧੀਮਾਨ ਇੰਜੀਨੀਅਰ ਸੁਖਵੰਤ ਸਿੰਘ ਧੀਮਾਨ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਆਪਣੀ ਭਾਸ਼ਾ ਨੂੰ ਭੁੱਲ ਕੇ ਕਿਸੇ ਹੋਰ ਭਾਸ਼ਾ ਨੂੰ ਅਪਨਾਉਣਾ ਹੈ। ਜੋ ਮਨ ਦੇ ਭਾਵਾਂ ਦਾ ਪ੍ਰਗਟਾਅ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਕਰ ਸਕਦੇ ਹਾਂ ਉਹ ਹੋਰ ਕਿਸੇ ਵੀ ਭਾਸ਼ਾ ਵਿੱਚ ਨਹੀਂ ਕਰ ਸਕਦੇ। ਮਾਤ ਭਾਸ਼ਾ ਨੂੰ ਭੁੱਲਣਾ ਆਪਣੀ ਜਨਮ ਦੇਣ ਵਾਲੀ ਮਾਤਾ ਨੂੰ ਭੁੱਲ ਜਾਣ ਦੇ ਬਰਾਬਰ ਹੈ। ਹਰ ਵਿਭਾਗ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਯਤਨਸ਼ੀਲ ਰਹਾਂਗੇ : ਨਾਇਬ ਸਿੰਘ ਰਟੋਲਾਂ ਬੁੱਧੀਜੀਵੀ ਵਰਗ ਨਾਲ ਜੁੜੇ ਅਤੇ ਗੈਰ ਰਾਜਨੀਤਕ ਜਨਤਕ ਜੱਥੇਬੰਦੀ ਦੇ ਸਿਰਕੱਢ ਆਗੂ ਨਾਇਬ ਸਿੰਘ ਰਟੋਲਾਂ ਨੇ ਕਿਹਾ ਕਿ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਬਣਨਾ ਯੋਗਦਾਨ ਪਾਉਣ ਵਿੱਚ ਨਾਕਾਮ ਰਹੀਆਂ ਹਨ। ਸਰਕਾਰੀ ਸਕੂਲਾਂ ਦੀ ਹਾਲਤ ਵਿਗਾੜ ਦੇ ਬੱਚਿਆ ਦੇ ਹੱਥ ਅੰਗਰੇਜ਼ੀ ਦਾ ਕਾਇਦਾ ਫੜਾ ਪੰਜਾਬੀ ਮਾਤ ਭਾਸ਼ਾ ਲਈ ਕਬਰ ਤਿਆਰ ਕਰਨ ਉੱਤੇ ਲੱਗੀ ਹੋਈ ਹੈ। ਪੰਜਾਬੀ ਨੂੰ ਪੰਜਾਬ ਦੇ ਹਰ ਵਿਭਾਗ ਵਿੱਚ ਪਹਿਲੀ ਭਾਸ਼ਾ ਲਾਗੂ ਕਰਵਾਉਣ ਲਈ ਵੱਡੇ ਪੱਧਰ ਉਤੇ ਜਨ ਅੰਦੋਲਨ ਦੀ ਲੋੜ ਹੈ।