ਮੋਟਨ ਦਾਸ ਹਸੀਜਾ ਦੀ 44ਵੀਂ ਬਰਸੀ ਮੌਕੇ ਲਗਾਇਆ ਲੰਗਰ
ਮੋਟਨ ਦਾਸ ਹਸੀਜਾ ਜੀ ਦੀ 44ਵੀਂ ਬਰਸੀ ਮੌਕੇ ਲਗਾਇਆ ਲੰਗਰ
Publish Date: Thu, 29 Jan 2026 04:33 PM (IST)
Updated Date: Thu, 29 Jan 2026 04:34 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਮੰਦਿਰ ਦੇ ਸਰਪ੍ਰਸਤ ਸਤਨਾਮ ਹਸੀਜਾ ਵਲੋਂ ਮੰਦਿਰ ਵਿਖੇ ਆਪਣੇ ਪਿਤਾ ਸਵ: ਮੁਖੀ ਮੋਟਨ ਦਾਸ ਹਸੀਜਾ ਦੀ 44ਵੀਂ ਬਰਸੀ ਮੌਕੇ ਮੰਦਿਰ ਵਿਖੇ ਉਨ੍ਹਾਂ ਦੀ ਯਾਦ ਵਿਚ ਲੰਗਰ ਲਗਾਇਆ ਗਿਆ। ਇਸ ਮੌਕੇ ਚਾਹ, ਬਿਸਕੁਟ, ਆਲੂ ਪੂੜੀਆਂ, ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਹਸੀਜਾ ਪਰਿਵਾਰ ਤੇ ਸਮੂਹ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਮੰਦਿਰ ਵਿਚ ਪ੍ਰਸ਼ਾਦ ਲਗਵਾ ਕੇ ਇਸ ਉਰਪੰਤ ਸ਼ਿਵ ਦੀ ਮੂਰਤੀ ਰਾਜਪੁਰਾ ਰੋਡ ’ਤੇ ਅਤੁੱਟ ਲੰਗਰ ਵਰਤਾਇਆ ਗਿਆ। ਇਹ ਲੰਗਰ ਲਗਾਉਣ ਉਪਰੰਤ ਹਸੀਜਾ ਨੇ ਦੱਸਿਆ ਕਿ ਸਾਨੂੰ ਆਪਣੇ ਮਾਤਾ ਪਿਤਾ ਦੇ ਬਰਸੀ ਮੌਕੇ ਜਾਂ ਜਨਮ ਦਿਨ ਮੌਕੇ ਗੁਰਦੁਆਰੇ, ਮੰਦਿਰਾਂ, ਪਿੰਗਲਵਾੜਾ, ਅਨਾਥ ਆਸ਼ਰਮ ਵਿਖੇ ਪਹੁੰਚ ਕੇ ਲੰਗਰ ਲਗਾਉਣਾ ਚਾਹੀਦਾ ਹੈ ਇਹ ਹੀ ਸੱਚੀ ਸ਼ਰਧਾਂਜਲੀ ਹੁੰਦੀ ਹੈ।