ਪੇਂਡੂ ਚੌਕੀਦਾਰ ਯੂਨੀਅਨ ਦੇ ਰਾਮ ਮੂਰਤੀ ਨੂੰ ਸੂਬਾ ਪ੍ਰਧਾਨ ਚੁਣਿਆ
ਪੇਂਡੂ ਚੌਕੀਦਾਰ ਯੂਨੀਅਨ ਦੇ ਰਾਮ ਮੂਰਤੀ ਸੋਗਲਪੁਰ ਸੂਬਾ ਪ੍ਰਧਾਨ ਚੁਣੇ
Publish Date: Sat, 28 Mar 2026 04:17 PM (IST)
Updated Date: Sat, 28 Mar 2026 04:17 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਘਨੌਰ : ਪੇਂਡੂ ਚੌਕੀਦਾਰ ਯੂਨੀਅਨ ਦੀ ਪੰਜਾਬ ਬਾਡੀ ਅਤੇ ਹੋਰ ਆਗੂਆਂ ਦੀ ਅਹਿਮ ਮੀਟਿੰਗ ਸਬ ਤਹਿਸੀਲ ਘਨੌਰ ਵਿਖੇ ਹੋਈ, ਜਿਸ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਹ ਨਵੀਂ ਟੀਮ ਅਗਲੇ ਪੰਜ ਸਾਲਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗੀ। ਚੋਣ ਦੌਰਾਨ ਫਕੀਰ ਸਿੰਘ ਮੈਹਸ ਸਰਪ੍ਰਸਤ ਅਤੇ ਰਾਮ ਮੂਰਤੀ ਸੋਗਲਪੁਰ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਧੰਨਾ ਸਿੰਘ ਜੰਡਮੰਘੋਲੀ ਸੀਨੀਅਰ ਮੀਤ ਪ੍ਰਧਾਨ ਅਤੇ ਬੋਧ ਰਾਜ ਪਠਾਨਕੋਟ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਸੋਮ ਨਾਥ ਕਾਮੀ ਕਲਾਂ ਨੂੰ ਜਨਰਲ ਸੈਕਟਰੀ ਅਤੇ ਕੇਸਰ ਸਿੰਘ ਚਪੜ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਨਿਰਮੈਲ ਸਿੰਘ ਮੰਡਿਆਣਾ ਮੈਂਬਰ, ਰਘਬੀਰ ਦਾਸ ਪਠਾਨਕੋਟ ਮੈਂਬਰ, ਹਰਵਿੰਦਰ ਸਿੰਘ ਮੂੰਡਖੇੜਾ ਸਹਾਇਕ ਖਜ਼ਾਨਚੀ, ਅਵਤਾਰ ਸਿੰਘ ਸਰਾਲਾ ਕਲਾਂ ਮੈਂਬਰ, ਸੁਖਦੇਵ ਸਿੰਘ ਕਾਮੀ ਖੁਰਦ ਮੈਂਬਰ, ਹਜੂਰਾ ਸਿੰਘ ਹਰਪਾਲਪੁਰ ਸੀਨੀਅਰ ਮੈਂਬਰ ਅਤੇ ਜਤਿੰਦਰ ਸਿੰਘ ਕੱਕੜਵਾਲ (ਸੰਗਰੂਰ) ਨੂੰ ਮੈਂਬਰ ਚੁਣਿਆ ਗਿਆ। ਮੀਟਿੰਗ ਦੌਰਾਨ ਚੌਕੀਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਯੂਨੀਅਨ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਰਾਮ ਮੂਰਤੀ ਸੋਗਲਪੁਰ ਨੇ ਕਿਹਾ ਕਿ ਯੂਨੀਅਨ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਚੌਕੀਦਾਰ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿਣਗੇ। ਉਨ੍ਹਾਂ ਕਿਹਾ ਕਿ ਯੂਨੀਅਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਚੌਕੀਦਾਰਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸਾਰੇ ਮੈਂਬਰ ਇਕਜੁੱਟ ਹੋ ਕੇ ਕੰਮ ਕਰਨਗੇ। ਇਸ ਸਬੰਧੀ ਜਾਣਕਾਰੀ ਯੂਨੀਅਨ ਦੇ ਸਲਾਹਕਾਰ ਓਂਕਾਰ ਸ਼ਰਮਾ ਵੱਲੋਂ ਦਿੱਤੀ ਗਈ।