ਮਹਾਰਾਣੀ ਕਲੱਬ ਦੀ ਨਵੀਂ ਮੈਨੇਜਮੈਂਟ ਤੇ ਵੀਸੀ ਗਿੱਲ ਦਾ ਕੀਤਾ ਸਨਮਾਨ
ਮਹਾਰਾਣੀ ਕਲੱਬ ਦੀ ਨਵੀਂ ਮੈਨੇਜਮੈਂਟ ਅਤੇ ਵੀ.ਸੀ. ਪੁਸ਼ਪਿੰਦਰ ਗਿੱਲ ਦਾ ਕੀਤਾ ਸਨਮਾਨ
Publish Date: Tue, 24 Feb 2026 04:30 PM (IST)
Updated Date: Tue, 24 Feb 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਪ੍ਰਸਿੱਧ ਮਹਾਰਾਣੀ ਕਲੱਬ ਦੀ ਨਵੀਂ ਚੁਣੀ ਗਈ ਮੈਨੇਜਮੈਂਟ ਦੇ ਸਨਮਾਨ ਵਿਚ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਦੀ ਸਰਪ੍ਰਸਤੀ ਹੇਠ ਸੀਨੀਅਰ ਕਾਂਗਰਸੀ ਆਗੂ ਰਿਚੀ ਡਕਾਲਾ ਵੱਲੋਂ ਰੱਖੇ ਪ੍ਰੋਗਰਾਮ ’ਚ ਵਾਈਸ ਚਾਂਸਲਰ ਪੁਸ਼ਪਿੰਦਰ ਗਿੱਲ ਸਮੇਤ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਮੋਹਿਤ ਮੋਹਿੰਦਰਾ ਅਤੇ ਰਿਚੀ ਡਕਾਲਾ ਨੇ ਮਹਾਰਾਣੀ ਕਲੱਬ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ੇਰਬੀਰ ਸਿੰਘ, ਸੈਕਟਰੀ ਹਰਪ੍ਰੀਤ ਸੰਧੂ, ਮੋਹਿਤ ਢੋਡੀ, ਐਮ.ਐਮ. ਸਿਆਲ, ਸਾਹਿਲ ਖੰਨਾਂ, ਡਾ. ਐਚ.ਐਸ. ਗਰੋਵਰ, ਇੰਜ. ਪਰਮਜੀਤ ਗੋਇਲ, ਜਤਿਨ ਗੋਇਲ, ਸੰਚਿਤ ਬਾਂਸਲ ਅਤੇ ਕਿਰਤ ਮਿੱਤਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਵਿਚ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿਚ ਸੀਨੀਅਰ ਆਗੂ ਚਿਮਨ ਲਾਲ ਡਕਾਲਾ, ਰਾਮ ਬਾਂਸਲ ਡਕਾਲਾ, ਹਰਵਿੰਦਰ ਸ਼ੁਕਲਾ, ਜੀਵਨ ਸਿੰਗਲਾ, ਸੰਜੀਵ ਸਿੰਗਲਾ, ਦੇਵੀ ਦਿਆਲ ਅਤੇ ਸੀਨੀਅਰ ਆਗੂ ਹਰਬੰਸ ਲਾਲ ਬਾਂਸਲ ਸ਼ਾਮਲ ਸਨ। ਗਊਸ਼ਾਲਾ ਦੇ ਪ੍ਰਧਾਨ ਮੁਲਕਰਾਜ ਗੁਪਤਾ, ਧਰਮ ਬਾਂਸਲ, ਰਾਕੇਸ਼ ਬਾਂਸਲ, ਆਰਜ਼ੂ ਜਿੰਦਲ, ਨੀਨਾ ਗੁਪਤਾ, ਮਹੇਸ਼ ਗੁਪਤਾ, ਰਾਜਨ ਸਿੰਗਲਾ ਅਤੇ ਯੂਨੀਵਰਸਿਟੀ ਤੋਂ ਧਰਮਪਾਲ ਗਰਗ ਨੇ ਵੀ ਇਸ ਮਿਲਣੀ ਵਿਚ ਹਿੱਸਾ ਲਿਆ। ਰਿਚੀ ਡਕਾਲਾ ਤੇ ਉਨ੍ਹਾਂ ਦੇ ਪਿਤਾ ਰਮੇਸ਼ ਕੁਮਾਰ ਡਕਾਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਰੋਹ ਵਿਚ ਕਰਨ ਸਿੰਗਲਾ, ਪੋਨੀ ਝਿੱਲ, ਗੁਲਾਬ ਰਾਏ, ਸੰਜੀਵ ਸ਼ਰਮਾ, ਸੇਵਾ ਬਰਸਟ ਅਤੇ ਬੱਬੂ ਮੰਡੀ ਵਰਗੇ ਆਗੂਆਂ ਨੇ ਸ਼ਿਰਕਤ ਕਰਕੇ ਇਸ ਸਨਮਾਨ ਸਮਾਰੋਹ ਦੀ ਰੌਣਕ ਵਧਾਈ। ਅੰਤ ਵਿਚ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਅਜਿਹੇ ਸਮਾਜਿਕ ਮਿਲਣ-ਗਿਲਣ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਅਤੇ ਸੰਸਥਾਵਾਂ ਨੂੰ ਨਵੀਂ ਊਰਜਾ ਮਿਲਦੀ ਹੈ।