ਮਹਿੰਦਰਾ ਕਾਲਜ ਵਿਖੇ ਇਕ ਰੋਜ਼ਾ ਵਰਕਸ਼ਾਪ ਕਰਵਾਈ
ਮਹਿੰਦਰਾ ਕਾਲਜ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
Publish Date: Fri, 27 Feb 2026 04:27 PM (IST)
Updated Date: Fri, 27 Feb 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ਨੈਸ਼ਨਲ ਸਾਇੰਸ ਦਿਵਸ ਦੇ ਮੌਕੇ ਸੰਬੰਧ ਵਿਚ ‘ਮੋਲੀਕਿਊਲਰ ਬਾਇਓਲੋਜੀ ਟੈਕਨੀਕਸ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਨਿਸ਼ਠਾ ਤ੍ਰਿਪਾਠੀ ਨੇ ਇਸ ਵਰਕਸ਼ਾਪ ਵਿਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਦੀ ਪ੍ਰੈਕਟੀਕਲ ਸਕਿੱਲਜ਼ ਨੂੰ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ। ਜੇਪੀ ਯੂਨੀਵਰਸਿਟੀ, ਸੋਲਨ ਤੋਂ ਆਏ ਮੁੱਖ ਮਹਿਮਾਨ ਪ੍ਰੋ. (ਡਾ.) ਰਾਹੁਲ ਸ੍ਰੀਵਾਸਤਵਾ ਵੱਲੋਂ ਵਰਕਸ਼ਾਪ ਵਿੱਚ ਆਧੁਨਿਕ ਟੈਕਨੀਕਸ ਜਿਵੇਂ ਕਿ ਪੀ.ਸੀ.ਆਰ ਤੇ ਜੈਲ ਇਲੈਕਟ੍ਰੋਫੋਰਾਇਸਿਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਵਿਭਾਗ ਦੇ ਮੁਖੀ ਡਾ. ਸੁਨੀਤ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਅਜਿਹੀਆਂ ਵਰਕਸ਼ਾਪਾਂਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਡਾ. ਜੋਤੀ ਸੈਣੀ, ਡਾ. ਤਰਨਪ੍ਰੀਤ ਕੌਰ, ਪ੍ਰੋ. ਰਸ਼ਮੀ ਰਾਏ ਅਤੇ ਪ੍ਰੋ. ਜੈਸਮੀਨ ਕੌਰ ਨੇ ਵਿਦਿਆਰਥੀਆਂ ਦਾ ਵਰਕਸ਼ਾਪ ਵਿਚ ਹਿੱਸਾ ਲੈਣ ਲਈ ਹੌਂਸਲਾ ਅਵਜ਼ਾਈ ਕੀਤਾ। ਵਰਕਸ਼ਾਪ ਵਿਚ ਬਾਇਓਟੈਕਨਾਲੋਜੀ ਅਤੇ ਮੈਡੀਕਲ ਦੇ ਕੁੱਲ 70 ਅੰਡਰਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਪ੍ਰੋ. ਯੋਧਾ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਰਾਜਿੰਦਰ ਕੌਰ, ਡਾ. ਨਵਨੀਤ ਕੌਰ, ਡਾ. ਹਰਵਿੰਦਰ ਕੌਰ, ਅਤੇ ਪ੍ਰੋ. ਰਜਨੀ ਨੇਗੀ ਨੇ ਵੀ ਇਸ ਵਰਕਸ਼ਾਪ ਵਿਚ ਹਿੱਸਾ ਲਿਆ।