ਮਹਿੰਦਰਾ ਕਾਲਜ ਵਿਖੇ 149ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ
ਮਹਿੰਦਰਾ ਕਾਲਜ ਵਿਖੇ 149ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ
Publish Date: Mon, 16 Feb 2026 05:54 PM (IST)
Updated Date: Mon, 16 Feb 2026 05:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵੱਲੋਂ ਆਪਣਾ 149ਵਾਂ ਸਲਾਨਾ ਖੇਡ ਸਮਾਰੋਹ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਮੈਦਾਨ ਵਿਚ ਕਰਵਾਇਆ ਗਿਆ ਇਹ ਸਮਾਗਮ ਇਸ ਸੰਸਥਾ ਦੇ 150 ਸਾਲ ਪੂਰੇ ਹੋਣ ਦੇ ਜਸ਼ਨ ਦਾ ਇਕ ਮਹੱਤਵਪੂਰਨ ਪੜਾਅ ਰਿਹਾ। ਦਿਨ ਦੀ ਸ਼ੁਰੂਆਤ ਇਕ ਪ੍ਰਭਾਵਸ਼ਾਲੀ ਉਦਘਾਟਨੀ ਸਮਾਰੋਹ ਨਾਲ ਹੋਈ। ਸਵੇਰ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪਲਵਿੰਦਰ ਸਿੰਘ ਚੀਮਾ ਸ਼ਾਮਲ ਹੋਏ। ਉਨ੍ਹਾਂ ਨੇ ਕਾਲਜ ਦਾ ਝੰਡਾ ਲਹਿਰਾਇਆ ਤੇ ਐਨਸੀਸੀ, ਐੱਨਐੱਸਐੱਸ ਤੇ ਸਰੀਰਕ ਸਿੱਖਿਆ ਵਿਭਾਗ ਦੇ ਮਾਰਚਿੰਗ ਦਸਤਿਆਂ ਤੋਂ ਸਲਾਮੀ ਲਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਚਰਿੱਤਰ ਨਿਰਮਾਣ ਅਤੇ ਅਨੁਸ਼ਾਸਨ ਵਿਚ ਖੇਡਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ। ਜੇਤੂ ਵਿਦਿਆਰਥੀਆਂ ਨੂੰ ਕਾਲਜ ਫੈਕਲਟੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਵਿਚ ਗੁਰਬਖਸ਼ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਧੂ ਨੇ ਵੱਖ-ਵੱਖ ਅਥਲੈਟਿਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਪ੍ਰਿੰਸੀਪਲ ਪ੍ਰੋ. ਡਾ. ਨਿਸ਼ਠਾ ਤ੍ਰਿਪਾਠੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਹਿੰਦਰਾ ਕਾਲਜ ਇਸ ਖੇਤਰ ਵਿੱਚ ਪੜ੍ਹਾਈ ਅਤੇ ਸਰੀਰਕ ਸਿੱਖਿਆ ਵਿਚਕਾਰ ਸੰਤੁਲਨ ਬਣਾਈ ਰੱਖਣ ਵਿਚ ਮੋਹਰੀ ਰਿਹਾ ਹੈ। 149ਵੇਂ ਖੇਡ ਸਮਾਰੋਹ ਦੀ ਰਿਪੋਰਟ ਵਿਭਾਗ ਦੀ ਮੁਖੀ ਗੁਰਪ੍ਰੀਤ ਕੌਰ ਵੱਲੋਂ ਪੜ੍ਹੀ ਗਈ। ਕਾਲਜ ’ਚ ਪਹਿਲੀ ਵਾਰ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਰਵਾਏ ਗਏ ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ, ਪਹਿਲਾਂ ਸਥਾਨ ਬਿਧੀ ਸ਼ਰਮਾ, ਦੂਜਾ ਸਥਾਨ ਹਰਸਿਮਰਤ ਕੌਰ, ਤੀਜਾ ਪੂਜਾ ਨੇ ਪ੍ਰਾਪਤ ਕੀਤਾ। 100 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਮੁਕਲ ਸ਼ਰਮਾ, ਦੂਜਾ ਸਥਾਨ ਅਰਜਨ ਕੁਮਾਰ, ਤੀਜਾ ਡਾਇਮੰਡ ਸਿੰਘ ਨੇ ਪ੍ਰਾਪਤ ਕੀਤਾ। 200 ਮੀਟਰ ਲੜਕੀਆਂ ਵਿੱਚੋਂ ਪਹਿਲਾ ਸਥਾਨ ਹਰਸਿਮਰਨਜੀਤ ਕੌਰ, 15 ਬਿਸ਼ਨੋਈ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕਿਆਂ ’ਚੋਂ ਪਹਿਲਾ ਸਥਾਨ ਜਗਪ੍ਰੀਤ ਸਿੰਘ ਨੇ, ਦੂਜਾ ਸਥਾਨ ਸੁਰਿੰਦਰ ਕੁਮਾਰ ਨੇ, ਤੀਜਾ ਜੁਕਮਾਰ ਨੇ ਹਾਸਲ ਕੀਤਾ। 400 ਵਿੱਚੋਂ ਲੜਕੀਆਂ ਨੇ ਪਹਿਲਾਂ ਸਥਾਨ ਵੰਦਰਾਂ ਬਿਸ਼ਨੋਈ, ਖੁਸ਼ਪ੍ਰੀਤ ਕੌਰ ਨੇ ਦੂਜਾ, ਕੋਮਲਪ੍ਰੀਤ। 400 ਮੀਟਰ ਲੜਕਿਆਂ ਵਿੱਚੋਂ ਪਹਿਲਾਂ ਸਥਾਨ ਸੁਰਿੰਦਰ ਕੁਮਾਰ, ਦਲਵੀਰ ਸਿੰਘ, ਤੀਜਾ ਸਥਾਨ ਜਗਪ੍ਰੀਤ ਸਿੰਘ ਨੇ ਹਾਸਿਲ ਕੀਤਾ। 800 ਮੀਟਰ ਲੜਕੀਆਂ ਵਿੱਚੋਂ ਪਹਿਲਾਂ ਸਥਾਨ ਬਹੁਤ 15 ਵਿਸ਼ਨੋਈ, ਦੂਜਾ ਸਿਮਰਨ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰਮੁੱਖ ਸਿੱਖਿਆ ਸ਼ਾਸਤਰੀ, ਕਾਲਜ ਕੌਂਸਲ ਦੇ ਮੈਂਬਰ, ਕਾਲਜ ਫੈਕਲਟੀ ਅਤੇ ਵਿਦਿਆਰਥੀ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।