ਬਦਲਾਵ ਰੈਲੀ ਲਈ ਵਿਕਾਸ ਸ਼ਰਮਾ ਦੀ ਅਗਵਾਈ ’ਚ ਵੱਡਾ ਕਾਫਲਾ ਰਵਾਨਾ
ਭਾਜਪਾ ਦੀ ਮੋਗਾ ‘ਬਦਲਾਵ ਰੈਲੀ’ ਵਿੱਚ ਸ਼ਾਮਿਲ ਹੋਣ ਲਈ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਘਨੌਰ ਤੋਂ ਵੱਡਾ ਕਾਫਲਾ ਰਵਾਨਾ
Publish Date: Sat, 14 Mar 2026 06:41 PM (IST)
Updated Date: Sun, 15 Mar 2026 04:13 AM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿੱਚ ਕਰਵਾਈ ਜਾ ਰਹੀ ‘ਬਦਲਾਵ ਰੈਲੀ’ ਵਿੱਚ ਸ਼ਾਮਿਲ ਹੋਣ ਲਈ ਅੱਜ ਹਲਕਾ ਘਨੌਰ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਅਤੇ ਸਮਰਥਕਾਂ ਦਾ ਕਾਫਲਾ ਮੋਗਾ ਵੱਲ ਰਵਾਨਾ ਹੋਇਆ। ਇਸ ਮੌਕੇ ਹਲਕਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਰੈਲੀ ਵਿੱਚ ਸ਼ਮੂਲੀਅਤ ਲਈ ਮੋਗਾ ਲਈ ਰਵਾਨਾ ਹੋਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਾਸ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਬਦਲਾਅ ਦੀ ਉਮੀਦ ਨਾਲ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨਵੀਂ ਸੋਚ ਅਤੇ ਨਵੀਂ ਦਿਸ਼ਾ ਨਾਲ ਤਰੱਕੀ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮੋਗਾ ਵਿੱਚ ਹੋਣ ਵਾਲੀ ਇਹ ਬਦਲਾਵ ਰੈਲੀ ਇਤਿਹਾਸਕ ਸਾਬਤ ਹੋਵੇਗੀ ਅਤੇ ਇਸ ਵਿੱਚ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਣਗੇ। ਇਸ ਮੌਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰੇ ਵਰਕਰ “ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ” ਅਤੇ “ਵਿਕਾਸ ਸ਼ਰਮਾ ਜ਼ਿੰਦਾਬਾਦ” ਦੇ ਨਾਅਰੇ ਲਗਾਉਂਦੇ ਹੋਏ ਰੈਲੀ ਲਈ ਰਵਾਨਾ ਹੋਏ।ਇਸ ਮੌਕੇ ਹਲਕਾ ਘਨੌਰ ਦੇ ਪੰਜੋਂ ਮੰਡਲ ਪ੍ਰਧਾਨ ਕਮਲਜੀਤ ਸਿੰਘ, ਸਤਨਾਮ ਸਿੰਘ, ਰਜਨੀਸ਼ ਕੁਮਾਰ, ਕੁੰਦਨ ਲਾਲ ਅਤੇ ਰਾਮ ਕੁਮਾਰ ਸਮੇਤ ਗੌਰਵ ਗੌਤਮ, ਹਰਜਿੰਦਰ ਸਿੰਘ, ਪਾਖਰ ਸਿੰਘ, ਗੋਲਡੀ ਸ਼ਰਮਾ, ਨਰਿੰਦਰ ਸੂਦ, ਗੌਤਮ ਸੂਦ, ਬਲਕਾਰ ਸਿੰਘ, ਨੇਤਰਪਾਲ ਸ਼ਰਮਾ, ਮਧੁਰ ਕੌਸ਼ਿਕ, ਸੁਰਿੰਦਰ ਬੱਲਾ, ਰਿੰਕੂ ਸਿੰਘ, ਕਿਰਨਜੀਤ ਭੰਗੂ, ਮਨਜੀਤ ਸ਼ਰਮਾ, ਰਾਮਪਾਲ ਗੁਪਤਾ, ਵਿਨੋਦ ਕੁਮਾਰ, ਸੁਰਿੰਦਰ ਸਿੰਘ, ਜਿੰਮੀ, ਬਿੱਟੂ ਗੁੱਜਰ, ਗਮਦੂਰ ਸ਼ਰਮਾ, ਮਨਿੰਦਰ ਸ਼ਰਮਾ, ਮਹੇਸ਼ ਜੋਸ਼ੀ, ਮੇਜਰ ਸਿੰਘ, ਵਿਸ਼ਾਲ ਸ਼ਰਮਾ, ਵਰਿੰਦਰ ਸਿੰਘ ਲਾਡੀ, ਭੂਸ਼ਨ ਸ਼ਰਮਾ, ਐਡਵੋਕੇਟ ਮਿੱਤਰਪਾਲ, ਅਸ਼ੋਕ ਸੈਣੀ, ਮਨ ਸਿੰਘ, ਕੁਲਬੀਰ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ, ਪ੍ਰਿੰਸ ਕੁਮਾਰ, ਗੁਰਮੀਤ ਸਿੰਘ, ਪ੍ਰਿਤਪਾਲ ਕਾਲਾ, ਹਰਿਰਾਮ, ਸਰਬਜੀਤ ਸਰਵਾਰਾ, ਤੇਜਿੰਦਰ ਸਿੰਘ ਨਨਹੇੜੀ, ਜੋਗਿੰਦਰ ਮੋਹਨ ਸ਼ਰਮਾ, ਗੁਲਾਬ ਸਿੰਘ, ਸਚਿਨ ਸ਼ਰਮਾ, ਜਗਤਾਰ ਸਿੰਘ, ਮਨਦੀਪ ਸਿੰਘ, ਕ੍ਰਿਸ਼ਨ ਰਾਣਾ, ਪ੍ਰਦੀਪ ਰਤਨ, ਕਾਕਾ ਸੰਧਾਰਸੀ, ਪ੍ਰਵੀਨ ਕੁਮਾਰ, ਹਰਦੀਪ ਸਿੰਘ, ਸੁਖਚੈਨ ਸਿੰਘ, ਜਾਗਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।