ਪਾਤੜਾਂ ਪੁਲਿਸ ਵੱਲੋਂ ਦੋ ਦਰਜਨ ਮੋਬਾਈਲ ਫੋਨ ਮਾਲਕਾਂ ਨੂੰ ਵਾਪਸ
ਪਾਤੜਾਂ ਪੁਲਿਸ ਵੱਲੋਂ ਦੋ ਦਰਜਨ ਮੋਬਾਇਲ ਫੋਨ ਮਾਲਕਾਂ ਨੂੰ ਵਾਪਸ
Publish Date: Sun, 08 Mar 2026 04:50 PM (IST)
Updated Date: Sun, 08 Mar 2026 04:51 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਾਤੜਾਂ ਪੁਲਿਸ ਨੇ ਗੁੰਮ ਅਤੇ ਚੋਰੀ ਹੋਏ ਦੋ ਦਰਜਨ ਮੋਬਾਈਲ ਫੋਨ ਲੱਭ ਕੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪਿਆ ਹੈ। ਪੁਲਿਸ ਦੀ ਆਈਟੀ ਟੀਮ ਨੇ ਦਰਜ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਉਕਤ ਮੋਬਾਈਲ ਫੋਨ ਬਰਾਮਦ ਕੀਤੇ। ਸ਼ਨਿੱਚਰਵਾਰ ਨੂੰ ਡੀਐੱਸਪੀ ਦਫ਼ਤਰ ਪਾਤੜਾਂ ਵਿਚ ਮੋਬਾਈਲ ਮਾਲਕਾਂ ਨੂੰ ਬੁਲਾ ਕੇ ਉਨਾਂ ਨੂੰ ਉਨ੍ਹਾਂ ਦੇ ਫੋਨ ਵਾਪਸ ਸੌਂਪੇ ਗਏ। ਜਾਣਕਾਰੀ ਦਿੰਦਿਆਂ ਡੀਐੱਸਪੀ ਪਾਤੜਾਂ ਇੰਦਰਪਾਲ ਚੌਹਾਨ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਟੀਮ ਨੇ ਲਗਾਤਾਰ ਕੋਸ਼ਿਸ਼ਾਂ ਕਰਦਿਆਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟ੍ਰੇਸ ਕੀਤਾ। ਪੁਲਿਸ ਨੇ ਸੀਈਆਈਆਰ ਪੋਰਟਲ ਦੀ ਮਦਦ ਨਾਲ ਮੋਬਾਈਲ ਫੋਨਾਂ ਦੇ ਆਈਐਮਈਆਈ ਨੰਬਰ ਦੇ ਆਧਾਰ ’ਤੇ ਉਹਨਾਂ ਦੀ ਲੋਕੇਸ਼ਨ ਦਾ ਪਤਾ ਲਗਾਇਆ ਅਤੇ ਵੱਖ-ਵੱਖ ਥਾਵਾਂ ਤੋਂ ਉਨ੍ਹਾਂ ਨੂੰ ਬਰਾਮਦ ਕੀਤਾ। ਪੁਲਿਸ ਦੇ ਅਨੁਸਾਰ ਬਰਾਮਦ ਕੀਤੇ ਗਏ ਜ਼ਿਆਦਾਤਰ ਮੋਬਾਈਲ ਫੋਨ ਚੋਰੀ ਹੋਣ ਜਾਂ ਰਸਤੇ ਵਿੱਚ ਗੁੰਮ ਹੋਣ ਦੇ ਮਾਮਲੇ ਸਨ। ਜਿਨ੍ਹਾਂ ਮਾਮਲਿਆਂ ਵਿੱਚ ਸ਼ਿਕਾਇਤ ਦਰਜ ਸੀ, ਉਨ੍ਹਾਂ ’ਚ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਪੁਲਿਸ ਦੀ ਆਈਟੀ ਵਿੰਗ ਅਤੇ ਥਾਣਾ ਸਟਾਫ ਦੀ ਸਾਂਝੀ ਮਹਿਨਤ ਨਾਲ ਸਾਰੇ ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤੇ ਗਏ। ਡੀਐਸਪੀ ਇੰਦਰਪਾਲ ਚੌਹਾਨ ਨੇ ਆਈਟੀ ਟੀਮ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਨਾ ਦੇਵੇ ਅਤੇ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਏ। ਸਬ ਡਿਵੀਜ਼ਨ ਆਈਟੀ ਅਫਸਰ ਟੇਕ ਚੰਦ ਨੇ ਦੱਸਿਆ ਕਿ ਤਕਨੀਕੀ ਜਾਂਚ ਦੌਰਾਨ ਪਤਾ ਲੱਗਿਆ ਕਿ ਕੁਝ ਮੋਬਾਈਲ ਅਜਿਹੇ ਲੋਕਾਂ ਕੋਲੋਂ ਵੀ ਮਿਲੇ ਜਿਨ੍ਹਾਂ ਨੂੰ ਇਹ ਫੋਨ ਰਸਤੇ ਵਿੱਚ ਮਿਲੇ ਸਨ ਅਤੇ ਉਹਨਾਂ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਦਾ ਮੋਬਾਈਲ ਫੋਨ ਗੁੰਮ ਹੋ ਜਾਵੇ ਤਾਂ ਉਹ ਤੁਰੰਤ ਉਕਤ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਏ। ਮੋਬਾਈਲ ਫੋਨ ਵਾਪਸ ਮਿਲਣ ’ਤੇ ਲੋਕਾਂ ਨੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹਨਾਂ ਦਾ ਗੁੰਮ ਹੋਇਆ ਮੋਬਾਈਲ ਵਾਪਸ ਮਿਲੇਗਾ, ਪਰ ਪੁਲਿਸ ਦੀ ਕਾਰਵਾਈ ਨਾਲ ਅੱਜ ਉਹਨਾਂ ਨੂੰ ਉਹਨਾਂ ਦੇ ਫੋਨ ਮਿਲ ਗਏ।