ਵਿਧਾਇਕ ਪੰਡੋਰੀ ਵੱਲੋਂ ਨਗਰ ਕੀਰਤਨ ਦਾ ਪੋਸਟਰ ਰਿਲੀਜ਼
ਵਿਧਾਇਕ ਪੰਡੋਰੀ ਵੱਲੋਂ ਨਗਰ ਕੀਰਤਨ ਦਾ ਪੋਸਟਰ ਰਿਲੀਜ਼
Publish Date: Sat, 04 Apr 2026 03:51 PM (IST)
Updated Date: Sun, 05 Apr 2026 03:59 AM (IST)

ਖੇੜੀ ਕਲਾਂ ਤੋਂ ਸ੍ਰੀ ਦਮਦਮਾ ਸਾਹਿਬ ਤੱਕ ਪਹੁੰਚੇਗਾ ਨਗਰ ਕੀਰਤਨ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸ਼੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਬੇਗਮਪੁਰਾ ਪ੍ਰਕਾਸ਼ ਸ਼ਤਾਬਦੀ ਤੇ ਬਾਬਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ’ਤੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 12 ਅਪ੍ਰੈਲ ਨੂੰ ਪਿੰਡ ਖੇੜੀ ਕਲਾਂ (ਸੰਗਰੂਰ) ਤੋਂ ਸ੍ਰੀ ਦਮਦਮਾ ਸਾਹਿਬ ਜੀ ਤਲਵੰਡੀ ਸਾਬੋ ਕੇ ਤੱਕ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦਾ ਸ਼ਾਨਦਾਰ ਪੋਸਟਰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਜਾਣਕਾਰੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਦੇ ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਖੇੜੀ ਕਲਾਂ ਵਾਲਿਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਨੂੰ ਲੈ ਕੇ ਤਿਆਰੀਆਂ ਪੂਰੀ ਜ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਸੰਗਤਾਂ ਵਿਚ ਵੀ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਬੇਗਮਪੁਰਾ ਕੀਰਤਨੀ ਜਥਾ ਬਾਬਾ ਭੁਪਿੰਦਰ ਸਿੰਘ ਗੁਰਨਾ ਖੁਰਦ ਵਾਲੇ, ਜਥੇਦਾਰ ਬਾਬਾ ਰਾਜ ਸਿੰਘ ਰਾਜਾ ਪੰਥ ਦਲ ਅਰਬਾਂ ਖਰਬਾਂ, ਉੱਘੇ ਪੰਥ ਪ੍ਰਚਾਰਕ ਸੰਤ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ ਤੋਂ ਇਲਾਵਾ ਹੋਰ ਵੀ ਧਾਰਮਿਕ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸੰਸਥਾ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਲਈ ਸਾਨੂੰ ਅਜਿਹੇ ਧਾਰਮਿਕ ਸਮਾਗਮਾਂ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਲੋੜ ਹੈ। ਇਹ ਵਿਸ਼ਾਲ ਨਗਰ ਕੀਰਤਨ ਖੇੜੀ ਕਲਾਂ ਤੋਂ ਸ਼ੁਰੂ ਹੋ ਕੇ ਨੰਗਲ ਕਰਮਗੜ੍ਹ ਸੰਘੇੜਾ ਸ਼੍ਰੀ ਗੁਰੂ ਰਵਿਦਾਸ ਚੌਕ ਬਰਨਾਲਾ, ਹੰਡਿਆਇਆ, ਧੌਲਾ, ਰੂੜੀਕੇ ਕਲਾ, ਪੱਖੋ ਕਲਾਂ, ਰੁੜਕੇ ਖੁਰਦ, ਬੱਲੋ ਚੌਕੇ ਖੋਖਰ ਮੰਡੀ ਕਲਾਂ, ਮੌੜ ਮੰਡੀ, ਖੁਰਦ ਢੰਡੇ ਸ੍ਰੀ ਗੁਰੂ ਰਵਿਦਾਸੀਆ ਕੌਮ ਦੇ ਬੰਗਾ ਸ਼੍ਰੀ ਦਮਦ ਸਾਹਿਬ ਪਹੁੰਚ ਕੇ ਸਮਾਪਤੀ ਹੋਵੇਗੀ। ਇਸ ਮੌਕੇ ਸੁਰਜੀਤ ਸਿੰਘ ਖੇੜੀ ਕਲਾ, ਅੱਛਰਾ ਸਿੰਘ,ਬਲਵਿੰਦਰ ਸਿੰਘ ਬਾਜਵਾ,ਪ੍ਰਧਾਨ ਹਰਨੇਕ ਸਿੰਘ ਭਗਵਾਨਪੁਰਾ, ਪ੍ਰਧਾਨ ਮਨਪ੍ਰੀਤ ਸਿੰਘ ਮਨੀ ਪੰਡੋਰੀ,ਜੱਥੇਦਾਰ ਬਾਬਾ ਭਰਭੂਰ ਸਿੰਘ ਹਾਜ਼ਰ ਸਨ।