ਵਿਧਾਇਕਾ ਨੀਨਾ ਮਿੱਤਲ ਵੱਲੋਂ ਖੇਡ ਗਰਾਊਂਡ ਦਾ ਉਦਘਾਟਨ
ਵਿਧਾਇਕਾਂ ਨੀਨਾ ਮਿੱਤਲ ਵੱਲੋਂ ਖੇਡ ਗਰਾਊਂਡ ਦਾ ਉਦਘਾਟਨ
Publish Date: Thu, 23 Apr 2026 06:35 PM (IST)
Updated Date: Thu, 23 Apr 2026 06:37 PM (IST)

ਐੱਚਐੱਸ ਸੈਣੀ, •ਪੰਜਾਬੀ ਜਾਗਰਣ• ਰਾਜਪੁਰਾ : ਇੱਥੋਂ ਨੇੜਲੇ ਗ੍ਰਾਮ ਪੰਚਾਇਤ ਪਿੰਡ ਹਰਿਆਓ ਵਿਖੇ ਸਰਪੰਚ ਸੁਖਬੀਰ ਸਿੰਘ ਅਤੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ’ਚ ਤਿਆਰ ਕੀਤੇ ਗਏ ਵਾਲੀਬਾਲ ਖੇਡ ਗਰਾਊਂਡ ਦਾ ਉਦਘਾਟਨ ਕਰਨ ਲਈ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ‘ਆਪ’ ਆਗੂ ਐਡਵੋਕੇਟ ਲਵਿਸ਼ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵਿੰਦਰ ਸਿੰਘ ਮਿਰਜਾਪੁਰ, ਪੁਲਿਸ ਚੌਂਕੀ ਬਸੰਤਪੁਰਾ ਦੇ ਇਨਚਾਰਜ ਥਾਣੇਦਾਰ ਅਮਰਜੀਤ ਸਿੰਘ ਮੌਜੂਦ ਸਨ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਦੇ ਨਾਲ ਪੰਜਾਬ ਸਰਕਾਰ ਦੁਬਾਰਾ ਚਲਾਈ ਜਾ ਰਹੀ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਤਿਆਰ ਕੀਤੇ ਗਏ ਵਾਲੀਬਾਲ ਖੇਡ ਗਰਾਊਂਡ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਸੁਖਬੀਰ ਸਿੰਘ ਵੱਲੋਂ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਦੌਰਾਨ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਸਰਪੰਚ ਸੁਖਬੀਰ ਸਿੰਘ ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਦਾ ਵਾਲੀਬਾਲ ਖੇਡ ਗਰਾਊਂਡ ਨੂੰ ਤਿਆਰ ਕਰ ਕੇ ਨੌਜਵਾਨਾਂ ਨੂੰ ਸਮਰਪਿਤ ਕਰਨ ਬਦਲੇ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ। ਸਰਪੰਚ ਸੁਖਬੀਰ ਸਿੰਘ ਅਤੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਵੱਲੋਂ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਉਹਨਾਂ ਦੀ ਟੀਮ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਚਰਨ ਸਿੰਘ ਪੰਚ, ਹਰਭਜਨ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਰਾਜਵਿੰਦਰ ਕੌਰ ਪੰਚ, ਰਣਜੀਤ ਕੌਰ ਪੰਚ, ਨੰਬਰਦਾਰ ਜੈਲ ਸਿੰਘ, ਜਰਨੈਲ ਸਿੰਘ ਮੰਡੇਰ, ਬਲਜੀਤ ਸਿੰਘ, ਬਰਿੰਦਰ ਸਿੰਘ, ਤਲਵਿੰਦਰ ਮੰਡੇਰ ਅਤੇ ਹੋਰ ਨਗਰ ਵਾਸੀ ਮੌਜੂਦ ਸਨ।